ਕਿਰਨ ਨਾਲੇ ਵਿੱਚ ਡੁੱਬੇ ਦੂਸਰੇ ਵਿਅਕਤੀ ਦੀ ਵਿਅਕਤੀ ਦੀ ਚੌਥੇ ਦਿਨ ਮਿਲੀ ਲਾਸ਼
- ਚਾਰ ਦਿਨ ਤੋਂ ਜਲੰਧਰ ਤੋਂ ਆਈ ਐਸ ਡੀ ਆਰ ਐਫ ਦੀ ਟੀਮ ਕਰ ਰਹੀ ਸੀ ਭਾਲ
ਰੋਹਿਤ ਗੁਪਤਾ
ਗੁਰਦਾਸਪੁਰ, 8 ਅਗਸਤ 2025 - ਚਾਰ ਦਿਨ ਪਹਿਲਾਂ ਪਿੰਡ ਸਿੰਘੋਵਾਲ ਤੋਂ ਕਿਰਨ ਬਰਸਾਤੀ ਕਿਰਨ ਵਾਲੇ ਵਿੱਚ ਪੈਰ ਫਿਸਲਨ ਕਾਰਨ ਡੁੱਬਣ ਵਾਲੇ ਦੂਸਰੇ ਵਿਅਕਤੀ ਪਿੰਡ ਚੱਗੂਵਾਲ ਦੇ ਰਹਿਣ ਵਾਲੇ ਪੱਪੂ ਮਸੀਹ ਦੀ ਲਾਸ਼ ਆਖਿਰ ਚੋਥੇ ਦਿਨ ਮਿਲ ਹੀ ਗਈ। ਦੱਸ ਦਈਏ ਕਿ ਚਾਰ ਦਿਨ ਪਹਿਲਾਂ ਨਾਲੇ ਵਿੱਚ ਡੁੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਈ ਸੀਪੱਪੂ ਮਸੀਹ ਨੂੰ ਬਚਾਉਣ ਲਈ ਵਿੱਚ ਛਲਾਂਗ ਲਗਾਉਣ ਵਾਲੇ ਪਿੰਡ ਮੁਕੰਦਪੁਰ ਦੇ ਗੁਰਜੀਤ ਸਿੰਘ ਦੀ ਲਾਸ਼ ਘਟਨਾ ਤੋਂ ਅਗਲੇ ਦਿਨ ਹੀ ਮਿਲ ਗਈ ਸੀ ਪਰ ਪੱਪੂ ਮਸੀਹ ਦੀ ਚਾਰ ਦਿਨ ਤੋਂ ਜਲੰਧਰ ਤੋਂ ਆਈ ਐਸ ਡੀ ਆਰ ਐਫ ਦੀ ਟੀਮ ਵੱਲੋਂ ਲਗਾਤਾਰ ਜੱਦੋ ਜਹਿਦ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਆਪਣੀ ਕਾਨੂੰਨੀ ਕਾਰਵਾਈ ਕਰਨ ਉਪਰੰਤ ਲਾਸ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਉੱਥੇ ਹੀ ਪਿੰਡ ਦੇ ਸਰਪੰਚ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਹੈ ਕਿਉਂਕਿ ਮ੍ਰਿਤਕ ਦੇ ਚਾਰ ਛੋਟੇ ਬੱਚੇ ਹਨ ।