ਚੇਅਰਮੈਨ ਸੁਖਜਿੰਦਰ ਸਿੰਘ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਚੀਮਾ ਖੁੱਡੀ, ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਚੇਅਰਮੈਨ ਵਜੋਂ ਵੀ ਮੈਂਬਰਾਂ ਸਮੇਤ ਸੰਭਾਲਿਆ ਅਹੁਦਾ
ਰੋਹਿਤ ਗੁਪਤਾ
ਬਟਾਲਾ, 27 ਮਈ 2025 - ਨਵੀਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਚੀਮਾ ਖੁੱਡੀ, ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਚੇਅਰਮੈਨ ਸੁਖਜਿੰਦਰ ਸਿੰਘ, ਡਾਇਰੈਕਟਰ ਰਜਿੰਦਰਾ ਮਸ਼ੀਨਜ ਪ੍ਰਾਈਵੇਟ ਲਿਮਟਿਡ ਬਟਾਲਾ ਨੇ ਅੱਜ ਰਸਮੀ ਤੌਰ 'ਤੇ ਅਹੁਦਾ ਸੰਭਾਲ ਲਿਆ ਹੈ। ਜਿਕਰਯੋਗ ਹੈ ਕਿ ਚੇਅਰਮੈਨ ਸੁਖਜਿੰਦਰ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।
ਅਹੁਦਾ ਸੰਭਾਲਣ ਉਪਰੰਤ ਚੇਅਰਮੈਨ ਸੁਖਜਿੰਦਰ ਸਿੰਘ ਨੇ ਸਿੱਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਔਕੜਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਨੂੰ ਪਾਸ ਹੋਣ ਉਪਰੰਤ ਆਪਣੀ ਇੰਡਸਟਰੀ ਵਿਚ ਹੋਰ ਇੰਡਸਟਰੀ ਵਿੱਚ ਪਹਿਲ ਦੇ ਆਧਾਰ 'ਤੇ ਰੋਜਗਾਰ ਦਿੱਤਾ ਜਾਵੇਗਾ।
ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ ਵਲੋਂ ਆਈ.ਟੀ.ਆਈ ਦਾ ਨਿਰੀਖਣ ਕਰਨ ਉਪਰੰਤ ਆਈ.ਟੀ.ਆਈ ਦੇ ਕੰਪਲੈਕਸ ਵਿੱਚ ਪੈਦਾ ਵੀ ਲਗਾਇਆ। ਉਨ੍ਹਾਂ ਸਟਾਫ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਤੋਂ ਪਹਿਲਾਂ ਪਿ੍ਰੰਸੀਪਲ ਭੁਪਿੰਦਰ ਸਿੰਘ ਅਤੇ ਸਮੂਹ ਸਟਾਫ ਵਲੋਂ ਚੇਅਰਮੈਨ ਅਤੇ ਮੈਂਬਰਾਂ ਦਾ ਆਈ.ਟੀ.ਆਈ ਪਹੁੰਚਣ' ਤੇ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਆਈ ਐਮ.ਸੀ ਕਮੇਟੀ ਦੇ ਮੈਂਬਰ ਰਾਜਦੀਪ ਸਿੰਘ ਨੈਸ਼ਨਲ ਇੰਡਸਟਰੀ ਬਟਾਲਾ, ਸੁਖਬੀਰ ਸਿੰਘ ਅਰਜਨ ਮਸ਼ੀਨ ਟੂਲਜ਼ ਬਟਾਲਾ, ਮਨੀਸ਼ ਅਗਰਵਾਲ ਸੀਮਾ ਫਾਊਂਡਰੀ ਬਟਾਲਾ, ਰਣਜੀਤ ਸਿੰਘ ਆਰ ਐਸ ਉਸਾਨ ਮਸ਼ੀਨ ਟੂਲਜ਼ ਬਟਾਲਾ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਦੇ ਪਿ੍ਰੰਸੀਪਲ ਤੇਜਿੰਦਰ ਸਿੰਘ ਵੋਹਰਾ ਆਦਿ ਹਾਜਰ ਸਨ।