ਤਰਨਤਾਰਨ ਜ਼ਿਮਨੀ ਚੋਣ: ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ, ਦੇਖੋ ਭਾਰੀ ਇਕੱਠ ਦੀਆਂ ਤਸਵੀਰਾਂ
ਚੰਡੀਗੜ੍ਹ, 20 ਜੁਲਾਈ 2025 - ਸੁਖਬੀਰ ਬਾਦਲ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਅਜ਼ਾਦ ਗਰੁੱਪ ਦੇ ਮੁਖੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਗਿਆ।

▪️ਸੁਖਬੀਰ ਬਾਦਲ ਵੱਲੋਂ 43 ਮੌਜੂਦਾ ਸਰਪੰਚਾਂ, 8 ਨਗਰ ਕੌਂਸਲਰ ਅਤੇ ਦਰਜਨਾਂ ਸਾਬਕਾ ਸਰਪੰਚਾਂ ਅਤੇ ਚੇਅਰਮੈਨਾਂ ਸਮੇਤ ਅਜ਼ਾਦ ਗਰੁੱਪ ਦੀ ਪੂਰੀ ਟੀਮ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ ਦਿਲੋਂ ਸਵਾਗਤ ਕੀਤਾ ਗਿਆ।

▪️ਇਸ ਮੌਕੇ ‘ਤੇ ਮੈਂ ਅਜ਼ਾਦ ਗਰੁੱਪ ਅਤੇ ਅਕਾਲੀ ਵਰਕਰਾਂ ਨੂੰ ਪਿੰਡ ਝਬਾਲ ਵਿੱਚ ਹੋਈ ਵਿਸ਼ਾਲ ਰੈਲੀ ਲਈ ਵੀ ਵਧਾਈ ਦਿੰਦਾ ਹਾਂ, ਜਿਸ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦੀ ਨੀਂਹ ਰੱਖੀ ਹੈ ।

▪️ਸੀਨੀਅਰ ਅਕਾਲੀ ਆਗੂ ਸ. ਗੁਲਜ਼ਾਰ ਸਿੰਘ ਰਣੀਕੇ ਜ਼ਿਮਨੀ ਚੋਣ ਲਈ ਚੋਣ ਮੁਹਿੰਮ ਇੰਚਾਰਜ ਹੋਣਗੇ ।

▪️ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਇਕਜੁੱਟ ਹੋ ਕੇ ਉਸ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਈਏ, ਜੋ ਪੰਜਾਬ ਨੂੰ ਲੁੱਟਣ ‘ਤੇ ਲੱਗੀ ਹੋਈ ਹੈ ਅਤੇ ਕਾਂਗਰਸ ਨੂੰ ਵੀ ਜਵਾਬ ਦੇਈਏ, ਜਿਸ ਨੇ ਸਾਡੇ ਪਵਿੱਤਰ ਧਾਰਮਿਕ ਅਸਥਾਨਾਂ ਦੀ ਬੇਅਦਬੀ ਕੀਤੀ ।


