ਸਤਲੁਜ ਦਰਿਆ 'ਚ ਵਧਿਆ ਪਾਣੀ ਦਾ ਪੱਧਰ: ਨਾਲ ਲੱਗਦੇ ਪਿੰਡਾਂ ਵਿੱਚ ਆਇਆ ਪਾਣੀ
- ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਦੇ ਬੰਨ ਦੇ ਨਾਲ ਲੱਗਦੇ ਪਿੰਡਾਂ ਵਿੱਚ ਆਇਆ ਪਾਣੀ
- ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਸਰਕਾਰਾ ਖਿਲਾਫ ਕੀਤੀ ਜੰਮ ਕੇ ਨਾਰੇਬਾਜੀ
ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ
ਤਰਨਤਾਰਨ, 6 ਅਗਸਤ 2025 - ਹਰੀਕੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜਿੱਥੇ ਪਿੰਡ ਘੜੋਮਾ ਪਿੰਡ ਫੁੱਲਾਂ ਵਾਲੀ ਬਸਤੀ ਪਿੰਡ ਗੱਟਾ ਬਾਦਸ਼ਾਹ ਅਤੇ ਹੋਰ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਭਰ ਚੁੱਕਾ ਹੈ ਅਤੇ ਪਾਣੀ ਭਰਨ ਕਾਰਨ ਜਿੱਥੇ ਲੋਕ ਬੇਘਰ ਹੋ ਰਹੇ ਹਨ ਉਥੇ ਹੀ ਕਿਸਾਨਾਂ ਦੀਆਂ ਬੀਜੀਆਂ ਹੋਈਆਂ ਬੰਨ ਤੋਂ ਪਾਰ ਫਸਲਾਂ ਦੀ ਪਾਣੀ ਵਿੱਚ ਡੁੱਬ ਕੇ ਖਰਾਬ ਹੋ ਚੁੱਕੀਆਂ ਹਨ ਜਿਸ ਨੂੰ ਲੈ ਕੇ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਅਤੇ ਜਿਲਾ ਤਰਨ ਤਾਰਨ ਦੇ ਪ੍ਰਧਾਨ ਜਜਬੀਰ ਸਿੰਘ ਵੱਲੋਂ ਕਿਸਾਨਾਂ ਨਾਲ ਇਕੱਤਰ ਹੋ ਕੇ ਹੜਾਂ ਵਾਲੀ ਜਗ੍ਹਾ ਤੇ ਖੜੇ ਹੋ ਕੇ ਸਰਕਾਰਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਉਪਰੰਤ ਗੱਲਬਾਤ ਕਰਦੇ ਹੋਏ ਜਿਲਾ ਪ੍ਰਧਾਨ ਜਜਬੀਰ ਸਿੰਘ ਨੇ ਕਿਹਾ ਕਿ ਹਰ ਸਾਲ ਇਹਨਾਂ ਕਿਸਾਨਾਂ ਦੀਆਂ ਫਸਲਾਂ ਇਸੇ ਤਰ੍ਹਾਂ ਹੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਖਰਾਬ ਹੋ ਜਾਂਦੀਆਂ ਹਨ ਅਤੇ ਇਹ ਸਭ ਕੁਝ ਮੌਜੂਦਾ ਸਰਕਾਰਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਨਾ ਕਿਸਾਨਾਂ ਵੱਲ ਇਹਨਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਇਸ ਦਾ ਖਮਿਆਜਾ ਇਨਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ।
ਇਸ ਉਪਰੰਤ ਸੂਬਾ ਪ੍ਰਧਾਨ ਜਸਬੀਰ ਸਿੰਘ ਨੇ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਪਾਣੀ ਦੇ ਵਾਧੇ ਪੱਧਰ ਬਾਰੇ ਪਹਿਲਾਂ ਹੀ ਪਤਾ ਹੁੰਦਾ ਹੈ ਕਿਉਂ ਨਹੀਂ ਸਰਕਾਰ ਪਹਿਲਾਂ ਹੀ ਇਸ ਪਾਣੀ ਨੂੰ ਅੱਗੇ ਸ਼ਿਫਟ ਕਰਦੀ ਜੇ ਪਾਣੀ ਇਸੇ ਤਰਹਾਂ ਹੀ ਵਾਧਾ ਜਾਂਦਾ ਹੈ ਤਾਂ ਸਰਕਾਰ ਇਸ ਨੂੰ ਅੱਗੇ ਤੋਰ ਦਿੰਦੀ ਤਾਂ ਇਹਨਾਂ ਕਿਸਾਨਾਂ ਦੀਆਂ ਫਸਲਾਂ ਵੱਧ ਜਾਂਦੀਆਂ ਅਤੇ ਪਿੰਡਾਂ ਵਿੱਚ ਪਾਣੀ ਨਾ ਭਰਦਾ ਉਥੇ ਹੀ ਉਹਨਾਂ ਕਿਹਾ ਕਿ 2023 ਦੀ ਮਾਰ ਅਜੇ ਤੱਕ ਇਹ ਕਿਸਾਨ ਨਹੀਂ ਸੀ ਭੁੱਲੇ ਕੀ ਹੁਣ ਫੇਰ ਇਸ ਪਾਣੀ ਦੀ ਮਾਰ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ਜਿਸ ਕਰਕੇ ਮਜਬੂਰ ਹੋ ਕੇ ਉਹਨਾਂ ਨੂੰ ਇਹਨਾਂ ਸਮੇਂ ਦੀਆਂ ਸਰਕਾਰਾਂ ਪ੍ਰਤੀ ਨਾਅਰੇਬਾਜ਼ੀ ਕਰਨੀ ਪੈ ਰਹੀ ਹੈ।