← ਪਿਛੇ ਪਰਤੋ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਭਗਤਾ ਭਾਈ ਬਲਾਕ ਭੰਗ ਕਰਨ ਖਿਲਾਫ ਧਰਨਾ
ਅਸ਼ੋਕ ਵਰਮਾ
ਭਗਤਾ ਭਾਈ, 6 ਅਗਸਤ 2025 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਭਗਤਾ ਭਾਈ ਬਲਾਕ ਤੋੜਨ ਖਿਲਾਫ ਅੱਜ ਧਰਨਾ ਦਿੱਤਾ ਗਿਆ। ਇਸ ਮੌਕੇ ਮਲੂਕਾ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਹਾਕਮ ਧਿਰ ਦੇ ਵਿਧਾਇਕ ਅਤੇ ਹੋਰ ਸੀਨੀਅਰ ਆਗੂਆਂ ਖਿਲਾਫ ਤਿੱਖੇ ਸਿਆਸੀ ਹਮਲੇ ਕੀਤੇ ਅਤੇ ਬਲਾਕ ਨਾਲ ਸਬੰਧਿਤ ਚੇਅਰਮੈਨ ਆ ਤੋਂ ਅਸਤੀਫੇ ਦੇਣ ਦੀ ਮੰਗ ਕੀਤੀ। ਮਲੂਕਾ ਨੇ ਕਿਹਾ ਕਿ ਬਦਲਾਅ ਦੇ ਨਾਅਰੇ ਹੇਠ ਸੱਤਾ ਹਾਸਿਲ ਕਰਨ ਵਾਲੇ ਬਦਲਾਅ ਦੇ ਉਲਟ ਲੋਕਾਂ ਤੋਂ ਬਦਲਾ ਲੈ ਰਹੇ ਹਨ ਭਗਤਾ ਬਲਾਕ ਤੋੜ ਕੇ ਸਰਕਾਰ ਨੇ ਲੋਕਾਂ ਨਾਲ ਵੱਡੀ ਠੱਗੀ ਮਾਰੀ ਹੈ । ਉਹਨਾਂ ਕਿਹਾ ਕਿ ਹਲਕੇ ਚ ਇੱਕ ਬਲਾਕ ਰਹਿਣ ਨਾਲ ਕੇਂਦਰੀ ਗ੍ਰਾਂਟਾਂ ਤੇ ਹੋਰ ਸਹੂਲਤਾਂ ਅੱਧੀਆਂ ਰਹਿ ਜਾਣਗੀਆਂ। ਉਹਨਾਂ ਕਿਹਾ ਕਿ ਸੂਬਾ ਸਰਕਾਰ ਤਾਂ ਪਿੰਡਾਂ ਨੂੰ ਕੋਈ ਗਰਾਂਟ ਜਾਰੀ ਨਹੀਂ ਕਰਦੀ ਤੇ ਕੇਂਦਰੀ ਫੰਡ ਘੱਟ ਹੋਣ ਨਾਲ ਪਿੰਡਾਂ ਦੇ ਵਿਕਾਸ ਨੂੰ ਬ੍ਰੇਕਾਂ ਲੱਗ ਜਾਣਗੀਆਂ।ਮਲੂਕਾ ਨੇ ਕਿਹਾ ਕਿ ਭਗਤਾ ਹਲਕਾ ਫੂਲ ਦੇ ਇੱਕ ਕੋਨੇ ਚ ਪੈਂਦਾ ਹੈ ਲੋਕਾਂ ਨੂੰ ਹਰ ਕੰਮ ਲਈ ਰਾਮਪੁਰਾ ਜਾਣਾ ਪੈਂਦਾ ਸੀ ਲੋਕਾਂ ਦੀ ਸਹੁਲੀਅਤ ਲਈ ਉਨ੍ਹਾਂ ਨੇ ਭਗਤਾ ਬਲਾਕ ਬਣਾਇਆ ਸੀ ਜਿਸ ਤੋਂ ਬਾਅਦ ਜਿੱਥੇ ਲੋਕਾਂ ਨੂੰ ਸਹੁਲੀਅਤ ਮਿਲੀ ਉਥੇ ਹੀ ਭਗਤਾ ਭਾਈ ਦਾ ਰਿਕਾਰਡ ਵਿਕਾਸ ਹੋਇਆ ਆਪ ਆਗੂਆਂ ਤੇ ਸਵਾਲ ਖੜੇ ਕਰਦਿਆਂ ਮਲੂਕਾ ਨੇ ਕਿਹਾ ਕੇ ਭਗਤਾ ਨਾਲ ਸਬੰਧਿਤ ਦੋ ਚੇਅਰਮੈਨ ਹਨ ਜਿਨ੍ਹਾਂ ਨੇ ਇਸ ਮਾਮਲੇ ਚ ਚੁੱਪ ਧਾਰ ਰੱਖੀ ਹੈ। ਉਹਨਾਂ ਕਿਹਾ ਕਿ ਵਜ਼ੀਰੀਆਂ ਤੇ ਹੋਰ ਅਹੁਦੇ ਜੇਬਾਂ ਭਰਨ ਜਾ ਸੱਤਾ ਸੁੱਖ ਭੋਗਣ ਲਈ ਨਹੀਂ ਹੁੰਦੇ ਬਲਕਿ ਆਪਣੇ ਖੇਤਰ ਦਾ ਵਿਕਾਸ ਕਰਵਾਉਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਹੁੰਦੇ ਹਨ। ਉਹਨਾਂ ਕਿਹਾ ਕਿ ਆਪ ਦੇ ਦੋਨੋ ਚੇਅਰਮੈਨ ਇਸ ਫੈਸਲੇ ਦੇ ਵਿਰੋਧ ਵਿੱਚ ਅਸਤੀਫ਼ਾ ਦੇ ਕੇ ਸਰਕਾਰ ਤੇ ਦਬਾਅ ਬਣਾਉਣ ।ਇਸ ਦੇ ਉਲਟ ਆਪ ਆਗੂ ਖੇਤਰ ਚ ਜ਼ਿਆਦਾ ਨਗਰ ਕੌਂਸਲਾ ਦੇ ਹੋਣ ਨੂੰ ਭਗਤਾ ਬਲਾਕ ਨੂੰ ਤੋੜਨ ਦਾ ਕਾਰਨ ਦੱਸ ਰਹੇ ਹਨ। ਉਹਨਾਂ ਕਿਹਾ ਕਿ ਪੰਚਾਇਤੀ ਰਾਜ ਅਜਿਹਾ ਕੋਈ ਕਨੂੰਨ ਨਹੀਂ ਹੈ। ਉਹਨਾਂ ਕਿਹਾ ਕਿ ਰਾਮਪੁਰਾ ਬਲਾਕ ਦੇ ਅਧਿਕਾਰੀਆਂ ਨੂੰ ਹਫ਼ਤੇ ਦੇ ਦੋ ਦਿਨ ਭਗਤੇ ਕੰਮ ਕਰਨ ਨੂੰ ਕਿਹਾ ਜਾ ਰਿਹਾ ਹੈ ਇਸ ਨਾਲ ਰਾਮਪੁਰਾ ਬਲਾਕ ਦੇ ਕੰਮਕਾਰ ਤੇ ਅਸਰ ਹੋਵੇਗਾ ਭਗਤੇ ਤੋਂ ਬਾਅਦ ਹੁਣ ਰਾਮਪੁਰਾ ਬਲਾਕ ਨਾਲ ਠੱਗੀ ਮਾਰੀ ਜਾ ਰਹੀਂ ਹੈ ਭਗਤਾ ਬਲਾਕ ਤੋੜਨ ਤੋਂ ਪਹਿਲਾਂ ਵੈਟਰਨਰੀ ਕਾਲਿਜ ਰਾਮਪੁਰਾ ਦੀ ਮਾਨਤਾ ਖ਼ਤਰੇ ਚ ਪਾ ਦਿੱਤੀ ਮਲੂਕਾ ਨੇ ਰਾਮਪੁਰਾ ਦੇ ਵਿਧਾਇਕ ਤੇ ਆਪ ਦੇ ਅਹੁਦੇਦਾਰਾਂ ਨੂੰ ਕਿਹਾ ਕੇ ਜ਼ੇਕਰ ਉਹ ਲੋਕਾਂ ਦਾ ਕੁੱਝ ਸਵਾਰ ਨਹੀਂ ਸਕਦੇ ਤਾਂ ਘੱਟ ਤੋਂ ਘੱਟ ਸਾਡੇ ਵੱਲੋਂ ਕਰਵਾਏ ਕੰਮ ਬੰਦ ਨਾ ਕਰਵਾਉਣ। ਉਹਨਾਂ ਚੇਤਾਵਨੀ ਦਿੱਤੀ ਕਿ ਭਗਤਾ ਬਲਾਕ ਨੂੰ ਤੋੜਨ ਦਾ ਫੈਸਲਾ ਆਪ ਨੂੰ ਮਹਿੰਗਾ ਪਵੇਗਾ ।
Total Responses : 7100