ਦੀਨਾਨਗਰ: ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਕੈਂਡਲ ਮਾਰਚ ਕੱਢ ਕੇ ਦਿੱਤੀ ਸ਼ਰਧਾਂਜਲੀ
ਰੋਹਿਤ ਗੁਪਤਾ
ਗੁਰਦਸਪੁਰ, 28 ਜੁਲਾਈ 2025- 10 ਸਾਲ ਪਹਿਲਾਂ ਦੀਨਾਨਗਰ ਥਾਣੇ ਉਪਰ 2015 ਵਿੱਚ ਕਸ਼ਮੀਰੀ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਥਾਣੇ ਨੂੰ ਆਤੰਕਵਾਦੀਆਂ ਵੱਲੋਂ ਕੈਪਚਰ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਤਿੰਨੋ ਅੱਤਵਾਦੀਆਂ ਨੂੰ ਪੰਜਾਬ ਪੁਲਿਸ ਨੇ ਬਹਾਦਰੀ ਨਾਲ ਮਾਰ ਕੇ ਥਾਣੇ ਤੋਂ ਕਬਜ਼ਾ ਛੁਡਾਇਆ ਸੀ। ਇਸ ਦੌਰਾਨ ਇੱਕ ਐਸ ਪੀ ਰਹਿਣ ਦੇ ਅਧਿਕਾਰੀ ਸਮੇਤ ਕੁੱਲ ਸੱਤ ਲੋਕਾਂ ਦੀ ਸ਼ਹਾਦਤ ਹੋਈ ਸੀ।
ਦੀਨਾਨਗਰ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਅੱਜ ਸਮਾਜ ਸੇਵੀਆਂ ਵੱਲੋਂ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ। ਹਮਲੇ ਤੋਂ ਪਹਿਲਾਂ ਇੱਕ ਹੋਰ ਆਮ ਨਾਗਰਿਕ ਨੂੰ ਅੱਤਵਾਦੀਆਂ ਵੱਲੋਂ ਜਖਮੀ ਕਰਕੇ ਉਸਦੀ ਕਾਰ ਹੋਈ ਖੋ ਲਈ ਗਈ ਸੀ ਜਿਸ ਨੇ ਆਪਣੀ ਹੱਡ ਬੀਤੀ ਵੀ ਦੱਸੀ। ਉਥੇ ਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਨਾਲ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜਮਾ ਦੀ ਹੌਸਲਾ ਅਫਜਾਈ ਹੁੰਦੀ ਹੈ।