Congress's comeback?: ਭਗਵੰਤ ਸਰਕਾਰ ਦੇ ਦਿਨ ਪੁੱਗੇ, ਅਗਲੀ ਸਰਕਾਰ ਕਾਂਗਰਸ ਦੀ ਬਣੇਗੀ- ਰਾਣਾ ਗੁਰਜੀਤ ਦਾ ਦਾਅਵਾ
ਸੀਐੱਮ ਚਿਹਰਾ ਬਾਅਦ ਵਿੱਚ ਦੱਸਾਂਗੇ- ਰਾਣਾ ਗੁਰਜੀਤ
ਉਨ੍ਹਾਂ ਮੰਨਿਆ ਕਿ ਕਾਂਗਰਸ ਵਿੱਚ ਧੜੇਬੰਦੀ ਹੈ, ਪਰ ਵੇਖਿਓ ਅਸੀਂ ਇਕੱਠੇ ਹੋ ਕੇ ਚੋਣਾਂ ਲੜਾਂਗੇ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 28 ਜੁਲਾਈ 2025- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵਿੱਚ ਦਾਅਵਾ ਕੀਤਾ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਦਿਨ ਪੁੱਗ ਗਏ ਨੇ ਅਤੇ ਅਗਲੀ ਸਰਕਾਰ ਹੁਣ ਕਾਂਗਰਸ ਦੀ ਬਣੇਗੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ੋਰਦਾਰ ਵਾਪਸੀ ਕਰੇਗੀ। ਹਾਲਾਂਕਿ, ਉਨ੍ਹਾਂ ਨੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਪੱਸ਼ਟ ਐਲਾਨ ਕਰਨ ਤੋਂ ਪਰਹੇਜ਼ ਕੀਤਾ ਅਤੇ ਕਿਹਾ ਕਿ ਇਹ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।
ਰਾਣਾ ਗੁਰਜੀਤ ਨੇ ਇਹ ਵੀ ਮੰਨਿਆ ਕਿ ਕਾਂਗਰਸ ਅੰਦਰ ਧੜੇਬੰਦੀ ਹੈ ਪਰ, ਇਨ੍ਹਾਂ ਕਲੇਸ਼ਾਂ ਦੇ ਬਾਵਜੂਦ, ਕਾਂਗਰਸ ਚੋਣਾਂ ਤੋਂ ਪਹਿਲਾਂ ਇਕਜੁੱਟ ਹੋ ਜਾਵੇਗੀ ਅਤੇ ਇਕੱਠੇ ਮਿਲ ਕੇ ਚੋਣ ਮੈਦਾਨ ਵਿੱਚ ਉਤਰੇਗੀ। ਉਨ੍ਹਾਂ ਨੇ ਅੱਜ ਇਹ ਬਿਆਨ ਚੰਡੀਗੜ੍ਹ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦਿੱਤਾ।
ਦੱਸ ਦਈਏ ਕਿ ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਅਜੇ ਵੀ ਕਈ ਚੁਣੌਤੀਆਂ ਹਨ। ਪਾਰਟੀ ਨੂੰ ਨਾ ਸਿਰਫ਼ ਅੰਦਰੂਨੀ ਧੜੇਬੰਦੀ ਨੂੰ ਹੱਲ ਕਰਨਾ ਹੋਵੇਗਾ, ਸਗੋਂ ਮੌਜੂਦਾ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਵਿਰੋਧੀ ਪਾਰਟੀਆਂ ਨਾਲ ਮੁਕਾਬਲਾ ਕਰਨਾ ਹੋਵੇਗਾ।