ਭਲਕੇ ਨੂੰ ਛੁੱਟੀ ਦਾ ਐਲਾਨ, ਸਕੂਲ ਰਹਿਣਗੇ ਬੰਦ
ਤਾਮਿਲਨਾਡੂ, 27 ਜੁਲਾਈ 2025: ਤਾਮਿਲਨਾਡੂ ਦੇ ਕੁਝ ਜ਼ਿਲ੍ਹਿਆਂ 'ਚ ਸੋਮਵਾਰ ਨੂੰ ਸਕੂਲ ਅਤੇ ਦਫ਼ਤਰ ਬੰਦ ਰਹਿਣਗੇ। ਤਿਉਹਾਰਾਂ ਅਤੇ ਇਤਿਹਾਸਕ ਮਹੱਤਵ ਕਾਰਨ ਸਕੂਲਾਂ 'ਚ ਛੁੱਟੀ ਦਾ ਐਲਾਨ ਹੋਇਆ ਹੈ। ਦੱਸਣਯੋਗ ਹੈ ਕਿ 28 ਜੁਲਾਈ ਯਾਨੀ ਭਲਕੇ ਚੇਂਨਗਲਪੱਟੂ ਜ਼ਿਲ੍ਹੇ 'ਚ ਆੜੀ ਪੂਰਮ ਤਿਉਹਾਰ ਕਾਰਨ ਸਕੂਲ ਬੰਦ ਰਹਿਣਗੇ। ਇਹ ਦਿਨ ਦੇਵੀ ਅੰਡਾਲ ਦੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ। ਮੰਦਰਾਂ ਅਤੇ ਘਰਾਂ 'ਚ ਵਿਸ਼ੇਸ਼ ਪੂਜਾ ਹੁੰਦੀ ਹੈ ਅਤੇ ਲੋਕ ਦੇਵੀ ਤੋਂ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ।
ਹਾਲਾਂਕਿ ਛੁੱਟੀਆਂ ਕਾਰਨ ਪੜ੍ਹਾਈ ਅਤੇ ਸਰਕਾਰੀ ਕੰਮ 'ਚ ਰੁਕਾਵਟ ਨਾ ਹੋਵੇ, ਇਸ ਲਈ 9 ਅਗਸਤ ਸ਼ਨੀਵਾਰ ਨੂੰ ਸਾਰੇ ਸੰਬੰਧਤ ਸਕੂਲ ਅਤੇ ਸਰਕਾਰੀ ਦਫ਼ਤਰ ਖੁੱਲ੍ਹੇ ਰਹਿਣਗੇ।