ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਕ੍ਰਿਸ਼ਨ ਗੋਇਲ ਬਣੇ ਪ੍ਰਧਾਨ, ਰੇਵਤੀ ਕਾਂਸਲ ਚੁਣੇ ਗਏ ਜਨਰਲ ਸਕੱਤਰ
ਅਸ਼ੋਕ ਵਰਮਾ
ਬਠਿੰਡਾ, 25 ਜੁਲਾਈ 2025 : ਹੋਲਸੇਲ ਕੈਮਿਸਟ ਐਸੋਸੀਏਸ਼ਨ, ਬਠਿੰਡਾ ਨੇ ਬਿਨਾਂ ਮੁਕਾਬਲੇ ਕ੍ਰਿਸ਼ਨ ਗੋਇਲ ਨੂੰ ਪ੍ਰਧਾਨ ਅਤੇ ਰੇਵਤੀ ਕਾਸਲ ਨੂੰ ਜਰਨਲ ਸਕੱਤਰ ਚੁਣਿਆ ਹੈ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ 30 ਜੁਲਾਈ ਨੂੰ ਹੋਣ ਵਾਲੀਆਂ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੀਆਂ ਚੋਣਾਂ ਲਈ ਗੰਗੇਸ਼ਵਰ ਬਾਂਸਲ ਅਤੇ ਸੰਦੀਪ ਭਾਰਤੀ ਨੂੰ ਆਰਓ ਨਿਯੁਕਤ ਕੀਤਾ ਗਿਆ ਸੀ। ਆਰਓ ਦੀ ਅਗਵਾਈ ਹੇਠ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਨਾਮਜ਼ਦਗੀਆਂ 21 ਜੁਲਾਈ ਤੋਂ 23 ਜੁਲਾਈ ਤੱਕ ਦਾਖਲ ਕੀਤੀਆਂ ਜਾਣੀਆਂ ਸਨ, ਜਦੋਂ ਕਿ ਨਾਮਜ਼ਦਗੀ ਪੱਤਰ 24 ਜੁਲਾਈ ਨੂੰ ਵਾਪਸ ਲਏ ਜਾਣੇ ਸਨ। ਉਨ੍ਹਾਂ ਕਿਹਾ ਕਿ ਉਕਤ ਚੋਣਾਂ ਲਈ ਕ੍ਰਿਸ਼ਨ ਗੋਇਲ ਅਤੇ ਰੇਵਤੀ ਕਾਂਸਲ ਵਿਰੁੱਧ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ, ਜਿਨ੍ਹਾਂ ਨੂੰ ਆਰਓ ਗੰਗੇਸ਼ਵਰ ਬਾਂਸਲ ਅਤੇ ਸੰਦੀਪ ਭਾਰਤੀ ਨੇ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ।
ਨਵ-ਨਿਯੁਕਤ ਪ੍ਰਧਾਨ ਕ੍ਰਿਸ਼ਨ ਗੋਇਲ ਅਤੇ ਜਨਰਲ ਸਕੱਤਰ ਰੇਵਤੀ ਕਾਂਸਲ ਨੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਰਪਣ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਹੋਲਸੇਲ ਕੈਮਿਸਟਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ-ਰਾਤ ਕੰਮ ਕਰਨਗੇ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ, ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਚੇਅਰਮੈਨ ਅੰਮ੍ਰਿਤ ਪਾਲ ਸਿੰਗਲਾ ਸਮੇਤ ਰਿਟੇਲ, ਹੋਲਸੇਲ ਕੈਮਿਸਟਾਂ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਯੂਨਿਟਾਂ ਦੇ ਅਹੁਦੇਦਾਰਾਂ ਨੇ ਕ੍ਰਿਸ਼ਨ ਗੋਇਲ ਅਤੇ ਰੇਵਤੀ ਕਾਂਸਲ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਦੋਵੇਂ ਅਹੁਦੇਦਾਰ , ਹੋਲਸੇਲ ਕੈਮਿਸਟਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ।
ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਨਵ-ਨਿਯੁਕਤ ਅਹੁਦੇਦਾਰ, ਰਿਟੇਲ, ਹੋਲਸੇਲ ਅਤੇ ਜ਼ਿਲ੍ਹਾ ਬਠਿੰਡਾ ਦੀਆਂ ਸਾਰੀਆਂ ਯੂਨਿਟਾਂ ਨਾਲ ਤਾਲਮੇਲ ਬਣਾਕੇ ਕੰਮ ਕਰਨਗੇ। ਅਸ਼ੋਕ ਬਾਲਿਆਂਵਾਲੀ, ਚੇਅਰਮੈਨ ਅੰਮ੍ਰਿਤ ਪਾਲ ਸਿੰਗਲਾ, ਕ੍ਰਿਸ਼ਨ ਗੋਇਲ ਅਤੇ ਰੇਵਤੀ ਕਾਂਸਲ ਨੇ ਆਰਓ ਗੰਗੇਸ਼ਵਰ ਬਾਂਸਲ ਤੇ ਸੰਦੀਪ ਭਾਰਤੀ ਦਾ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਧੰਨਵਾਦ ਕੀਤਾ। ਇਸ ਦੌਰਾਨ ਅਨਿਲ ਗਰਗ, ਹਰੀਸ਼ ਟਿੰਕੂ, ਗੁਰਪ੍ਰੀਤ ਅਰੋੜਾ, ਵੇਦ ਪ੍ਰਕਾਸ਼ ਬੇਦੀ, ਯੋਗੇਸ਼ ਗੁਪਤਾ, ਰਾਜਕੁਮਾਰ, ਭਾਰਤ ਭੂਸ਼ਣ ਗੋਗਾ, ਜਸਪਾਲ ਜੌੜਾ, ਵਰਿੰਦਰ ਗੁਪਤਾ, ਮਨੋਜ ਸ਼ੰਟੀ, ਮਹਿੰਦਰ ਪਾਲ, ਈਸ਼ੂ ਸਿੰਗਲਾ, ਭੂਸ਼ਨ ਤਾਇਲ, ਲਲਿਤ ਅਰੋੜਾ, ਮੁਕੇਸ਼ ਗੋਇਲ, ਨਿਸ਼ਾਂਤ ਗੋਇਲ ਆਦਿ ਹਾਜ਼ਰ ਸਨ।