ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਮਨੀ ਚੋਣ ਨਾਲ ਸਬੰਧਿਤ ਪਿੰਡਾਂ ਵਿੱਚ ਅਸਲਾ ਚੁੱਕਣ 'ਤੇ ਪਾਬੰਦੀ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 25 ਜੁਲਾਈ 2025 - ਪੰਜਾਬ ਰਾਜ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਰਹਿ ਗਈਆਂ ਸੀਟਾਂ ਦੀ ਮਿਤੀ 27.07.2025 ਨੂੰ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਸਬੰਧਤ ਪਿੰਡਾਂ ਵਿੱਚ, ਜਿੱਥੇ ਜ਼ਿਮਨੀ ਚੋਣ ਨਿਸ਼ਚਿਤ ਕੀਤੀ ਗਈ ਹੈ, ਮਿਤੀ 28.07.2025 ਤੱਕ ਅਸਲਾ ਚੁੱਕਣ ਤੇ ਪਾਬੰਦੀ ਲਗਾਈ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ., ਜਿਲ੍ਹਾ ਮੈਜਿਸਟਰੇਟ-ਕਮ-ਜਿਲ੍ਹਾ ਚੋਣ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੱਸਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਬੰਧਤ ਪਿੰਡਾਂ (ਜਿੱਥੇ 27 ਜੁਲਾਈ ਨੂੰ ਜ਼ਿਮਨੀ ਚੋਣਾਂ ਹੋ ਰਹੀਆਂ ਹਨ), ਦੀ ਹਦੂਦ ਅੰਦਰ ਹੁਕਮ ਜਾਰੀ ਹੋਣ ਤੋਂ ਮਿਤੀ 28.07.2025 ਤੱਕ ਸਬੰਧਤ ਪਿੰਡਾਂ ਵਿੱਚ ਅਸਲਾ ਚੁੱਕਣ ਤੋਂ ਪਾਬੰਦੀ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ। ਉਕਤ ਦਰਸਾਈ ਮਿਤੀ ਤੱਕ ਕੋਈ ਵੀ ਵਿਅਕਤੀ ਇਸ ਦੀ ਉਲੰਘਣਾ ਨਹੀ ਕਰੇਗਾ।
ਇਹ ਹੁਕਮ ਸਿਵਲ ਪ੍ਰਸੋਨਲ, ਪੈਰਾ ਮਿਲਟਰੀ ਫੋਰਸ ਅਤੇ ਬਾਵਰਦੀ ਪੁਲਿਸ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ।
ਜ਼ਿਲ੍ਹੇ ਵਿੱਚ 27 ਜੁਲਾਈ ਨੂੰ ਹੋਣ ਵਾਲੀ ਚੋਣ ਵਾਸਤੇ ਮੁਹਾਲੀ ਬਲਾਕ ਵਿੱਚ ਪਿੰਡ ਧਰਮਗੜ੍ਹ, ਗਰੀਨ ਇੰਨਕਲੇਵ ਦਾਉਂ ਅਤੇ ਮਾਜਰੀ ਬਲਾਕ ਵਿੱਚ ਰੁੜਕੀ ਖਾਮ ਵਿਖੇ ਪੰਚਾਇਤੀ ਚੋਣ ਲਈ ਪੋਲਿੰਗ ਬੂਥ ਬਣਾਏ ਗਏ ਹਨ।