ਰੈਸਲਿੰਗ ਲੈਜੰਡ ਹਲਕ ਹੋਗਨ ਦਾ 71 ਸਾਲ ਦੀ ਉਮਰ ਵਿੱਚ ਦਿਹਾਂਤ
ਗੁਰਿੰਦਰਜੀਤ ਨੀਟਾ ਮਾਛੀਕੇ
ਕਲੀਅਰਵਾਟਰ (ਫ਼ਲੋਰੀਡਾ) 25 ਜੁਲਾਈ 2025 : ਦੁਨੀਆ ਪ੍ਰਸਿੱਧ ਰੈਸਲਰ ਅਤੇ WWE ਦੇ ਦੋ ਵਾਰੀ ਹਾਲ ਆਫ਼ ਫੇਮਰ ਹਲਕ ਹੋਗਨ (ਅਸਲੀ ਨਾਂ ਟੈਰੀ ਜੀਨ ਬੋਲੇਆ) ਦਾ 25 ਜੁਲਾਈ 2025 ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 71 ਸਾਲ ਦੇ ਸਨ।
WWE ਅਤੇ ਪੁਲਿਸ ਵਲੋਂ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਉਹ ਘਰ ’ਚ ਬੇਹੋਸ਼ ਮਿਲੇ ਸਨ ਤੇ ਹਸਪਤਾਲ ਲਿਜਾਉਣ ਮਗਰੋਂ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
ਹਲਕ ਹੋਗਨ ਨੇ 1980 ਅਤੇ 90 ਦੇ ਦਹਾਕਿਆਂ ਵਿੱਚ ਰੈਸਲਿੰਗ ਨੂੰ ਲੋਕਪ੍ਰਿਯਤਾ ਦੀ ਚੋਟੀ ’ਤੇ ਪਹੁੰਚਾਇਆ। ਉਹ ਬਹੁਤ ਸਾਰੇ WWE ਟਾਈਟਲ ਜਿੱਤਣ ਦੇ ਨਾਲ ਫਿਲਮਾਂ ਅਤੇ ਟੀ.ਵੀ. ਵਿੱਚ ਵੀ ਸਰਗਰਮ ਰਹੇ।
ਉਹ ਆਪਣੇ ਪਿੱਛੇ ਵਾਈਫ਼ ਸਕਾਈ, ਧੀ ਬਰੂਕ ਅਤੇ ਪੁੱਤਰ ਨਿਕ ਛੱਡ ਗਏ ਹਨ।