← ਪਿਛੇ ਪਰਤੋ
ਫੱਕ ਨਾਲ ਭਰਿਆ ਟਰੱਕ ਕਾਰ ਨਾਲ ਟਕਰਾਉਣ ਤੋਂ ਬਾਅਦ ਪਲਟਿਆ
ਕਾਰ ਸਵਾਰ ਚਾਰ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ 25 ਜੁਲਾਈ 2025 : ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਦੀਨਾਨਗਰ ਦੇ ਝੰਡੇਚੱਕ ਬਾਈਪਾਸ ਨੇੜੇ ਕਾਰ ਤੇ ਟਰੱਕ ਦੀ ਟੱਕਰ ਚ ਫੱਕ ਨਾਲ ਭਰਿਆ ਟਰੱਕ ਪਲਟ ਗਿਆ। ਜਿਸ ਕਾਰਨ ਟਰੱਕ ਵਿੱਚ ਭਰੀ ਸਾਰੀ ਫੱਕ ਸੜਕ ਤੇ ਖਿਲਰ ਗਈ ਅਤੇ ਕਾਰ ਵੀ ਫੱਕ ਵਿੱਚ ਦੱਬ ਗਈ ।ਦੁਰਘਟਨਾ ਵਿੱਚ ਕਾਰ ਸਵਾਰ ਚਾਰ ਲੋਕ ਮਾਮੂਲੀ ਜਖਮੀ ਹੋ ਗਏ। ਆਸ ਪਾਸ ਦੇ ਲੋਕਾਂ ਨੇ ਕਾਰ ਸਵਾਰ ਜਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ। ਮੌਕੇ ਤੇ ਪਹੁੰਚੀ ਦੀਨਾਨਗਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੀਨਾਨਗਰ ਤੋਂ ਗੁਰਦਾਸਪੁਰ ਨੂੰ ਜਾ ਰਹੀ ਕਾਰ ਜਦ ਝੰਡੇ ਚੱਕ ਬਾਈਪਾਸ ਪਾਰ ਕਰ ਰਹੀ ਸੀ ਤਾਂ ਗੁਰਦਾਸਪੁਰ ਤੋਂ ਪਠਾਨਕੋਟ ਨੂੰ ਜਾ ਰਹੇ ਟ੍ਰਕ ਨਾਲ ਉਸਦੀ ਟੱਕਰ ਹੋ ਜਾਣ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ਤੇ ਪਲਟ ਗਿਆ ।ਟਰੱਕ ਚ ਲੋਡ ਫੱਕ ਦੀ ਚਪੇਟ ਚ ਆਉਣ ਨਾਲ ਕਾਰ ਸਵਾਰ ਚਾਰ ਲੋਕ ਜਖਮੀ ਹੋ ਗਏ
Total Responses : 500