ਸਰਕਾਰੀ ਸਕੂਲਾਂ ਦੀਆਂ ਛੱਤਾਂ ਤੇ ਸ਼ਰਾਬ ਲੁਕਾਉਣ ਲੱਗ ਪਏ ਤਸਕਰ
ਉਜਾੜ ਥਾਂਵਾਂ ਤੋਂ ਵੀ ਬਰਾਮਦ ਹੋਈ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ
ਰੋਹਿਤ ਗੁਪਤਾ
ਗੁਰਦਾਸਪੁਰ 24 ਜੁਲਾਈ 2025- ਜ਼ਹਿਰੀਲੀ ਸ਼ਰਾਬ ਨਾਲ ਕਈ ਜਾਨਾਂ ਜਾ ਚੁੱਕੀਆ ਹਨ ਲੇਕਿਨ ਅਜਿਹੇ ਕਾਲੇ ਧੰਦੇ ਕਰਨ ਵਾਲੇ ਲੋਕ ਬਾਜ ਨਹੀਂ ਆ ਰਹੇ ਉੱਥੇ ਹੀ ਆਬਕਾਰੀ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਜਦੋਂ ਪਿੰਡ ਖਤੀਬਾ ਚ ਰੇਡ ਕੀਤੀ ਗਈ ਤਾਂ ਵਿਭਾਗ ਦੇ ਅਧਿਕਾਰੀ ਅਤੇ ਪੁਲਿਸ ਪਾਰਟੀ ਇਹ ਦੇਖ ਹੈਰਾਨ ਹੋ ਗਈ ਕਿ ਪਿੰਡ ਚ ਸਥਿਤ ਸਰਕਾਰੀ ਸਕੂਲ ਦੀ ਬਿਲਡਿੰਗ ਦੀ ਛੱਤ ਤੇ ਲਾਹਣ ਦਾ ਭਰਿਆ ਡਰਮ ਰੱਖਿਆ ਹੋਇਆ ਸੀ ਉੱਥੇ ਹੀ ਪੁਲਿਸ ਵਲੋਂ ਪਿੰਡ ਚ ਹੋਰ ਸ਼ੱਕੀ ਥਾਂਵਾ ਤੇ ਜਦ ਭਾਲ ਕੀਤੀ ਤਾਂ ਪਿੰਡ ਦੀ ਉਜਾੜ ਥਾਂ ਤੋਂ ਡਰਮਾਂ ਚ ਦੇਸੀ ਅਲਕੋਹਲ ਵੀ ਬਰਾਮਦ ਹੋਈ ਜਿਸ ਤੋ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾਣੀ ਸੀ ਉੱਥੇ ਹੀ ਮਿਲੀ ਨਾਜਾਇਜ਼ ਸ਼ਰਾਬ ਨੂੰ ਪੁਲਿਸ ਅਤੇ ਆਬਕਾਰੀ ਵਿਭਾਗ ਵਲੋ ਜਬਤ ਕਰ ਅਗਲੀ ਕਾਨੂੰਨੀ ਕਾਰਵਾਈ ਕਰਦੇ ਹੋਏ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।