ਮਸ਼ਹੂਰ ਕੰਪਨੀ ਦਾ ਨਕਲੀ ਸਮਾਨ ਵੇਚਣ ਵਾਲੇ ਨੂੰ ਅਧਿਕਾਰੀਆਂ ਨੇ ਦਬੋਚਿਆ
ਕੰਪਨੀ ਦੇ ਨਕਲੀ ਸਮਾਨ ਸਮੇਤ ਦੁਕਾਨਦਾਰ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ , 25 ਜੁਲਾਈ 2025 ਦੀਨਾਨਗਰ ਸ਼ਹਿਰ ਅੰਦਰ ਇੱਕ ਕੰਪਨੀ ਦਾ ਨਕਲੀ ਸਮਾਨ ਵੇਚਣ ਵਾਲੇ ਇੱਕ ਕਰਿਆਨਾ ਸਟੋਰ ’ਤੇ ਛਾਪੇਮਾਰੀ ਕਰਕੇ ਪੁਲਿਸ ਨੇ ਭਾਰੀ ਮਾਤਰਾ ’ਚ ਡੁਪਲੀਕੇਟ ਪ੍ਰੋਡਕਟ ਬਰਾਮਦ ਕੀਤੇ ਹਨ। ਪੁਲਿਸ ਨੇ ਦੁਕਾਨ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਪਰਚਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕੰਪਨੀ ਦੇ ਨੁਮਾਇੰਦੇ ਸੰਨੀ ਅਹੂਜਾ ਨੇ ਨਕਲੀ ਮਾਲ ਵਿਕਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਛਾਪਾ ਮਾਰਿਆ ਤਾਂ ਮੇਨ ਬਾਜ਼ਾਰ ਵਿੱਚ ਨਲਕਾ ਚੌਂਕ ਨੇੜੇ ਸਥਿਤ ਟੇਕ ਚੰਦ ਨਾਮਕ ਦੁਕਾਨ ਤੇ ਰੈਕਿਟ ਕੰਪਨੀ ਦਾ ਕੁਝ ਨਕਲੀ ਸਮਾਨ ਮਿਲਿਆ ਜਿਨਾਂ ਵਿੱਚ ਹਾਰਪਿਕ ,ਡਿਟੋਲ ,ਲਾਈਜੋਲ ਆਦੀ ਸ਼ਾਮਿਲ ਸਨ।
ਥਾਣਾ ਦੀਨਾਨਗਰ ਦੇ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਰੈਕਿਟ ਕੰਪਨੀ ਦੇ ਅਧਿਕਾਰੀ ਸਨੀ ਉਹ ਜਿਆਦੀ ਸ਼ਿਕਾਇਤ ਤੇ ਨਕਲੀ ਸਮਾਨ ਵੇਚਣ ਦੇ ਦੋਸ਼ਾਂ ਹੇਠ ਦੁਕਾਨਦਾਰ ਵਿਸ਼ਾਲ ਮਹਾਜਨ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।