ਮੰਦਿਰ ਦੇ ਪੁਜਾਰੀ ਦੀ ਤਿਜੋਰੀ 'ਚੋਂ 19 ਲੱਖ ਰੁਪਏ ਚੋਰੀ!
ਪਲਾਟ ਵੇਚ ਕੇ ਅਤੇ ਜਨਮ ਅੱਠਵੀਂ ਦੇ ਤਿਉਹਾਰ ਲਈ ਇਕੱਠੇ ਕੀਤੇ ਸੀ ਪੁਜਾਰੀ ਨੇ ਪੈਸੇ, ਘਟਨਾ ਬਾਰੇ ਦੱਸਦੇ ਦੱਸਦੇ ਰੋ ਪਿਆ ਪੁਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ , 24 ਜੁਲਾਈ 2025 ਧਾਰੀਵਾਲ ਵਿੱਚ ਦਿਨ ਦਿਹਾੜੇ ਕ੍ਰਿਸ਼ਨਾ ਮੰਦਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ 19 ਲੱਖ ਰੁਪਏ ਦੇ ਕਰੀਬ ਨਗਦੀ ਚੋਰ ਚੋਰੀ ਕਰਕੇ ਲੈ ਗਏ ਜਦਕਿ ਜਾਂਦੇ ਜਾਂਦੇ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰਵੀ ਚੋਰ ਨਾਲ ਲੈ ਗਏ । ਮੁਹੱਲਾ ਨਿਵਾਸੀਆਂ ਨੇ ਨਜ਼ਦੀਕੀ ਸੀਸੀਟੀਵੀ ਵਿੱਚ ਦਿਖੇ ਇੱਕ ਨੌਜਵਾਨ ਤੇ ਸ਼ੱਕ ਜਤਾਇਆ ਹੈ।
ਕ੍ਰਿਸ਼ਨਾ ਮੰਦਰ ਦੇ ਪੁਜਾਰੀ, ਸੇਵਾਦਾਰ ਅਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਗੁਰਦਾਸਪੁਰ ਗਏ ਹੋਏ ਸਨ ਅਤੇ ਉਹਨਾਂ ਦੇ ਮਗਰੋਂ ਚੋਰ ਆਏ ਜਿਨਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਮੇਨ ਗੇਟ ਦਾ ਜਿੰਦਰਾ ਤੋੜਿਆ ਅਤੇ ਤਿਜੋਰੀ ਦੇ ਵਿੱਚ ਤਕਰੀਬਨ 19 ਲੱਖ ਰੁਪਏ ਰੱਖੇ ਹੋਏ ਸਨ ਜੋ ਚੋਰ ਲੈ ਕੇ ਰਫੂ ਚੱਕਰ ਹੋ ਗਏ।
ਚੋਰ ਜਾਂਦੇ ਜਾਂਦੇ ਡੀਵੀਆਰਵੀ ਨਾਲ ਲੈ ਗਏ ਹਨ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਮੈਂ ਇੱਕ ਪਲਾਟ ਵੇਚਿਆ ਸੀ ਉਸ ਦੇ ਪੈਸੇ ਸਨ ਅਤੇ ਕੁਝ ਪੈਸੇ ਜਨਮ ਅਸ਼ਟਮੀ ਜੇ ਤਿਉਹਾਰ ਵਾਸਤੇ ਇਕੱਠੇ ਕੀਤੇ ਸਨ। ਕੁਲ ਮਿਲਾ ਕੇ 19 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਦੀ ਸੂਚਨਾ ਧਾਰੀਵਾਲ ਪੁਲਿਸ ਨੂੰ ਦੇ ਦਿੱਤੀ।
ਸੂਚਨਾ ਮਿਲਦੇ ਸਾਰ ਹੀ ਧਾਰੀਵਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਸ਼ਹਿਰ ਵਾਸੀਆਂ ਤੇ ਮੰਦਰ ਪੁਜਾਰੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋ ਜਲਦੀ ਫੜ ਕੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।