Breaking: ਭਾਰਤੀ ਔਰਤ ਨੂੰ 16 ਜੁਲਾਈ ਨੂੰ ਦਿੱਤੀ ਜਾਵੇਗੀ ਫ਼ਾਂਸੀ
ਯਮਨ, 8 ਜੁਲਾਈ 2025- ਭਾਰਤੀ ਨਾਗਰਿਕ ਨਿਮਿਸ਼ਾ ਪ੍ਰਿਆ ਨੂੰ 16 ਜੁਲਾਈ ਨੂੰ ਯਮਨ ਵਿੱਚ ਫਾਂਸੀ ਦਿੱਤੀ ਜਾਵੇਗੀ। ਯਮਨ ਸਰਕਾਰ ਨੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨਿਮਿਸ਼ਾ ਦੀ ਜਾਨ ਅਜੇ ਵੀ ਬਚਾਈ ਜਾ ਸਕਦੀ ਹੈ।
ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਪਵੇਗਾ। ਇਸ ਸਮੇਂ ਨਿਮਿਸ਼ਾ ਦੀ ਮਾਂ ਆਪਣੀ ਧੀ ਨੂੰ ਬਚਾਉਣ ਲਈ ਪਿਛਲੇ ਇੱਕ ਸਾਲ ਤੋਂ ਯਮਨ ਵਿੱਚ ਡੇਰਾ ਲਾ ਕੇ ਬੈਠੀ ਹੈ।
ਨਿਮਿਸ਼ਾ ਪਿਛਲੇ ਕਈ ਸਾਲਾਂ ਤੋਂ ਯਮਨ ਵਿੱਚ ਰਹਿੰਦਿਆਂ ਇੱਕ ਕਲੀਨਿਕ ਚਲਾ ਰਹੀ ਸੀ। 2017 ਵਿੱਚ, ਨਿਮਿਸ਼ਾ 'ਤੇ ਆਪਣੇ ਕਾਰੋਬਾਰੀ ਸਾਥੀ ਤਲਾਲ ਅਬਦੋ ਮੇਹਦੀ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਉੱਥੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।
ਕਿਹਾ ਜਾਂਦਾ ਹੈ ਕਿ ਕਈ ਸਾਲ ਕੇਸ ਚੱਲਣ ਤੋਂ ਬਾਅਦ, ਉਸਦੇ ਖਿਲਾਫ ਦੋਸ਼ ਸਾਬਤ ਹੋ ਗਏ ਸਨ। ਇਸ ਤੋਂ ਬਾਅਦ, ਯਮਨ ਦੇ ਕਾਨੂੰਨ ਅਨੁਸਾਰ, ਅਦਾਲਤ ਨੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਹੈ। ਨਿਮਿਸ਼ਾ ਨੂੰ 16 ਜੁਲਾਈ ਨੂੰ ਫਾਂਸੀ ਦਿੱਤੀ ਜਾਵੇਗੀ। ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।