ਹੈਰੋਇਨ ਅਤੇ ਆਈਸ ਸਮੇਤ ਦੋ ਕਾਬੂ
ਦੀਪਕ ਜੈਨ
ਜਗਰਾਉਂ/8/ਜੁਲਾਈ 2025 - ਲੁਧਿਆਣਾ ਦਿਹਾਤੀ ਪੁਲਿਸ ਨੇ ਐਕਟਵਾ ਸਕੂਟਰੀ ਤੇ ਆ ਰਹੇ ਦੋ ਵਿਅਕਤੀਆਂ ਨੂੰ 20 ਗ੍ਰਾਮ ਹੈਰੋਇਨ, ਪੰਜ ਗ੍ਰਾਮ ਆਈਸ, ਕੰਪਿਊਟਰ ਕੰਡਾ ਅਤੇ 24 ਲਿਫਾਫੀਆਂ ਨਾਲ ਕਾਬੂ ਕੀਤਾ।
ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਚੈਕਿੰਗ ਕਰ ਰਹੇ ਸਨ ਤਾਂ ਚੈਕਿੰਗ ਦੌਰਾਨ ਅਮਰਜੀਤ ਸਿੰਘ ਉਰਫ ਰਾਜੂ ਪੁੱਤਰ ਜਸਪਾਲ ਸਿੰਘ ਵਾਸੀ ਈਸਰ ਨਗਰ, ਸੀ ਬਲਾਕ ਅਤੇ ਰਾਹੁਲ ਕੁਮਾਰ ਘੋਗਾ ਉੱਤਰ ਸੁਭਾਸ਼ ਚੰਦਰ ਵਾਸੀ ਪੁਰਾਣੀ ਮੰਡੀ, ਮੁੱਲਾਂਪੁਰ ਜੋ ਸਕੂਟਰੀ ਤੇ ਆ ਰਹੇ ਸਨ ਜਿੰਨਾ ਪਾਸੋਂ 20 ਗ੍ਰਾਮ ਹੈਰੋਇਨ, ਪੰਜ ਗ੍ਰਾਮ ਆਈਸ, ਇਕ ਕੰਪਿਊਟਰ ਕੰਡਾ ਅਤੇ 24 ਲਿਫਾਫੀਆਂ ਨਾਲ ਗ੍ਰਿਫਤਾਰ ਕਰਕੇ ਇਹਨਾਂ ਖਿਲਾਫ ਥਾਣਾ ਦਾਖਾ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ। ਦਾਖਾ ਪੁਲਿਸ ਨੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛ ਗਿੱਛ ਲਈ ਰਿਮਾਂਡ ਹਾਸਿਲ ਕੀਤਾ ਹੈ।