ਜਗਰਾਉਂ ਪੁਲਿਸ ਨੇ ਹਾਈਟੈਕ ਨਾਕਾਬੰਦੀ ਦੌਰਾਨ ਕੀਤੀ ਗੱਡੀਆਂ ਦੀ ਚੈਕਿੰਗ
ਦੀਪਕ ਜੈਨ
ਜਗਰਾਉਂ 8 ਜੁਲਾਈ 2025 - ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਸੰਚਾਰੂ ਢੰਗ ਨਾਲ ਚਲਾਉਣ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਮੰਤਵ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਜਗਰਾਉਂ ਪੁਲਿਸ ਵੱਲੋਂ ਸਥਾਨਕ ਝਾਂਸੀ ਰਾਣੀ ਚੌਂਕ ਵਿਖੇ ਹਾਈ ਟੈਕ ਨਾਕਾ ਲਗਾਇਆ ਗਿਆ। ਪੁਲਿਸ ਵੱਲੋਂ ਲਗਾਏ ਗਏ ਹਾਈ ਟੈਕ ਨਾਕਾਬੰਦੀ ਦੌਰਾਨ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ, ਡੀਐਸਪੀ ਯਸ਼ਜੋਤ ਸਿੰਘ , ਥਾਣਾ ਸਿਟੀ ਮੁਖੀ ਵਰਿੰਦਰ ਪਾਲ ਸਿੰਘ ਉੱਪਲ ਇਸ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਮੌਜੂਦ ਰਹੇ।
ਅੱਜ ਦੀ ਹਾਈਟੈਕ ਨਾਕਾਬੰਦੀ ਦੌਰਾਨ ਪੁਲਿਸ ਸੜਕਾਂ ਤੋਂ ਲੰਘਣ ਵਾਲੇ ਚਾਰ ਪਈਆ ਤੇ ਦੋ ਪਈਆ ਵਾਹਨਾਂ ਦੇ ਦਸਤਾਵੇਜਾਂ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰਨ ਦੇ ਨਾਲ ਨਾਲ ਸੜਕ ਉੱਪਰ ਬਿਨਾਂ ਨੰਬਰ ਹੀ ਘੁੰਮ ਰਹੇ ਮੋਟਰਸਾਈਕਲਾਂ ਦੇ ਚਲਾਨ ਵੀ ਕੱਟੇ ਗਏ। ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਕਿਹਾ ਕਿ ਪੁਲਿਸ ਦੀ ਇਹ ਨਾਕਾਬੰਦੀ ਰੂਟੀਨ ਚੈਕਿੰਗ ਹੈ ਅਤੇ ਇਸ ਨਾਕਾਬੰਦੀ ਦੌਰਾਨ ਪੁਲਿਸ ਦਾ ਮੁੱਖ ਮੰਤਵ ਕਾਨੂੰਨ ਵਿਵਸਥਾ ਨੂੰ ਸੰਚਾਰੂ ਢੰਗ ਨਾਲ ਚਲਾਉਣਾ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣਾ ਹੈ ਤਾਂ ਜੋ ਸ਼ਹਿਰ ਵਿੱਚ ਹੋਣ ਵਾਲੀਆਂ ਲੁੱਟਾਂ ਖੋਹਾਂ ਅਤੇ ਚੋਰੀ ਵਰਗੀਆਂ ਘਟਨਾਵਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ।