14 ਦੇਸ਼ਾਂ 'ਤੇ ਲਾਏ ਨਵੇਂ ਟੈਰਿਫ਼ : Trump ਨੇ ਭਾਰਤ ਬਾਰੇ ਕੀ ਕਿਹਾ ? ਪੜ੍ਹੋ ਵੇਰਵੇ
ਵਾਸ਼ਿੰਗਟਨ, 8 ਜੁਲਾਈ 2025 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਭਾਵੇਂ ਉਨ੍ਹਾਂ ਨੇ 14 ਦੇਸ਼ਾਂ 'ਤੇ ਨਵੇਂ ਟੈਰਿਫ ਲਗਾਏ ਹਨ, ਪਰ ਅਮਰੀਕਾ ਭਾਰਤ ਨਾਲ ਵਪਾਰਕ ਸਮਝੌਤਾ ਕਰਨ ਦੇ ਬਹੁਤ ਨੇੜੇ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਮੁਲਾਕਾਤ ਦੌਰਾਨ ਕਿਹਾ, "ਅਸੀਂ ਯੂਨਾਈਟਿਡ ਕਿੰਗਡਮ ਨਾਲ ਇੱਕ ਸੌਦਾ ਕੀਤਾ, ਚੀਨ ਨਾਲ ਇੱਕ ਸੌਦਾ ਕੀਤਾ, ਅਤੇ ਹੁਣ ਭਾਰਤ ਨਾਲ ਵੀ ਇੱਕ ਸੌਦਾ ਕਰਨ ਦੇ ਨੇੜੇ ਹਾਂ।" ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਾਕੀ ਦੇਸ਼ਾਂ ਨੂੰ ਨਵੇਂ ਟੈਰਿਫਾਂ ਬਾਰੇ ਪੱਤਰ ਭੇਜੇ ਜਾ ਰਹੇ ਹਨ।
ਕਿਸ ਦੇਸ਼ 'ਤੇ ਕਿੰਨਾ ਟੈਰਿਫ ਹੈ?
ਬੰਗਲਾਦੇਸ਼ - 35 ਪ੍ਰਤੀਸ਼ਤ
ਬੋਸਨੀਆ ਅਤੇ ਹਰਜ਼ੇਗੋਵਿਨਾ - 30 ਪ੍ਰਤੀਸ਼ਤ
ਕੰਬੋਡੀਆ - 36 ਪ੍ਰਤੀਸ਼ਤ
ਇੰਡੋਨੇਸ਼ੀਆ - 32 ਪ੍ਰਤੀਸ਼ਤ
ਜਪਾਨ - 25 ਪ੍ਰਤੀਸ਼ਤ
ਕਜ਼ਾਕਿਸਤਾਨ - 25 ਪ੍ਰਤੀਸ਼ਤ
ਲਾਓ ਪੀਪਲਜ਼ ਡੈਮੋਕ੍ਰੇਟਿਕ ਰੀਪਬਲਿਕ - 40 ਪ੍ਰਤੀਸ਼ਤ
ਮਲੇਸ਼ੀਆ: 25 ਪ੍ਰਤੀਸ਼ਤ
ਮਿਆਂਮਾਰ - 40 ਪ੍ਰਤੀਸ਼ਤ
ਸਰਬੀਆ ਗਣਰਾਜ - 35 ਪ੍ਰਤੀਸ਼ਤ
ਟਿਊਨੀਸ਼ੀਆ ਗਣਰਾਜ - 25 ਪ੍ਰਤੀਸ਼ਤ
ਦੱਖਣੀ ਅਫਰੀਕਾ - 30 ਪ੍ਰਤੀਸ਼ਤ
ਦੱਖਣੀ ਕੋਰੀਆ - 25 ਪ੍ਰਤੀਸ਼ਤ
ਥਾਈਲੈਂਡ - 36 ਪ੍ਰਤੀਸ਼ਤ
ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਟਰੰਪ ਪ੍ਰਸ਼ਾਸਨ ਨੇ ਬੰਗਲਾਦੇਸ਼, ਥਾਈਲੈਂਡ, ਦੱਖਣੀ ਕੋਰੀਆ, ਜਾਪਾਨ ਅਤੇ ਹੋਰ ਦੇਸ਼ਾਂ ਉੱਤੇ 1 ਅਗਸਤ ਤੋਂ ਲਾਗੂ ਹੋਣ ਵਾਲੇ ਨਵੇਂ ਟੈਰਿਫਾਂ ਦਾ ਐਲਾਨ ਕੀਤਾ ਹੈ। ਕੁਝ ਦੇਸ਼ਾਂ ਉੱਤੇ 40% ਤੱਕ ਦੀ ਡਿਊਟੀ ਲਗਾਈ ਗਈ ਹੈ, ਜਿਸ ਨਾਲ ਵਪਾਰਕ ਤਣਾਅ ਵਧਣ ਦੀ ਸੰਭਾਵਨਾ ਹੈ।
ਭਾਰਤ ਅਤੇ ਅਮਰੀਕਾ ਵਿਚਕਾਰ ਪਿਛਲੇ ਹਫ਼ਤੇ ਵਾਸ਼ਿੰਗਟਨ ਵਿੱਚ ਲੰਬੀ ਗੱਲਬਾਤ ਹੋਈ। ਦੋਵਾਂ ਪਾਸਿਆਂ ਨੇ ਖਾਸ ਤੌਰ 'ਤੇ ਖੇਤੀਬਾੜੀ, ਡੇਅਰੀ ਅਤੇ ਉਦਯੋਗਿਕ ਉਤਪਾਦਾਂ 'ਤੇ ਟੈਰਿਫਾਂ ਨੂੰ ਲੈ ਕੇ ਆਪਣੀਆਂ "ਲਾਲ ਲਾਈਨਾਂ" ਖਿੱਚ ਦਿੱਤੀਆਂ ਹਨ। ਭਾਰਤ ਨੇ ਖੇਤੀਬਾੜੀ ਅਤੇ ਡੇਅਰੀ ਖੇਤਰ ਨੂੰ ਖੋਲ੍ਹਣ 'ਤੇ ਸਖ਼ਤ ਰੁਖ ਅਖਤਿਆਰ ਕੀਤਾ ਹੈ, ਜਦਕਿ ਅਮਰੀਕਾ ਵਧੇਰੇ ਮਾਰਕੀਟ ਐਕਸੈੱਸ ਦੀ ਮੰਗ ਕਰ ਰਿਹਾ ਹੈ।