ਸੀਮਿੰਟ ਫੈਕਟਰੀ ਖਿਲਾਫ ਬਣੀ ਸੰਘਰਸ਼ ਕਮੇਟੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਤੋਂ ਹਮਾਇਤ ਦੀ ਮੰਗ
ਅਸ਼ੋਕ ਵਰਮਾ
ਮਾਨਸਾ,8 ਜੁਲਾਈ 2025: ਸੀਮਿੰਟ ਫੈਕਟਰੀ ਲੱਗਣ ਤੋਂ ਰੋਕਣ ਬਾਬਤ ਬਣੀ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ( ਤਲਵੰਡੀ ਸਾਬੋ ਮੋਰਚੇ) ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੋਂ ਅਗਲੇ ਸੰਘਰਸ਼ ਲਈ ਹਮਾਇਤ ਦੀ ਮੰਗ ਕੀਤੀ ਹੈ। ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਸੰਘਰਸ਼ ਕਮੇਟੀ ਨੇ ਕਿਸਾਨ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਪਾਵਰ ਪਲਾਂਟ ਬਣਾਂਵਾਲੀ ਪ੍ਰਦੂਸ਼ਣ ਰਾਖ ਅਤੇ ਟਰੱਕਾਂ ਦੀ ਧੂੜ ਦੇ ਝੰਬੇ ਲੋਕਾਂ ਉਪਰ ਪ੍ਰਦੂਸ਼ਣ ਦਾ ਇੱਕ ਹੋਰ ਹਮਲਾ ਕੀਤਾ ਜਾ ਰਿਹਾ ਹੈ, ਜਿਸ ਨਾਲ 20—25 ਪਿੰਡ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਨੇੜਲੇ ਪਿੰਡ ਤਲਵੰਡੀ ਅਕਲੀਆ ਜੋ ਤਜਵੀਜਤ ਥਾਂ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਹੈ ਉੱਥੋਂ ਦੇ ਲੋਕਾਂ ਵਿੱਚ ਇਸ ਫੈਕਟਰੀ ਤੋਂ ਭਾਰੀ ਰੋਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਕਰਮਗੜ੍ਹ ਔਤਾਂਵਾਲੀ, ਦਲੀਏਵਾਲੀ, ਮਾਖਾ ਆਦਿ ਪਿੰਡਾਂ ਦੀ ਹਵਾ ਪਾਣੀ ਮਿੱਟੀ ਅਤੇ ਸੱਭਿਆਚਾਰ ਗੰਦਲੇ ਹੋਣਗੇ। ਇਸ ਤਹਿਤ ਸੰਯੁਕਤ ਕਿਸਾਨ ਮੋਰਚੇ ਨੇ ਵਿਚਾਰ ਕਰਕੇ ਜਲਦੀ ਫੈਸਲਾ ਦੇਣ ਦਾ ਭਰੋਸਾ ਦਿੱਤਾ ਹੈ ਜੋ ਵੀ ਜਥੇਬੰਦੀਆ 14 ਜੁਲਾਈ 2025 ਮੋਰਚੇ ਦੇ ਸਮਰਥਨ ਕਰਨ ਲਈ ਪਹੁੰਚ ਰਹੀਆਂ ਹਨ ਉਹਨਾਂ ਦਾ ਸੰਘਰਸ਼ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸੁਖਦੀਪ ਸਿੰਘ, ਕਾਕਾ ਸਿੰਘ ਤਲਵੰਡੀ ਅਕਲੀਆ, ਮਨਪ੍ਰੀਤ ਸਿੰਘ, ਖੁਸ਼ਵੀਰ ਸਿੰਘ, ਮੀਡੀਆ ਇੰਚਾਰਜ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ 14 ਜੁਲਾਈ 2025 ਨੂੰ ਸੀਮੇਂਟ ਫੈਕਟਰੀ ਖਿਲਾਫ ਲੋਕ ਸੁਣਵਾਈ ਵਿੱਚ ਸਮੂਹ ਵਾਤਾਵਰਣ ਪ੍ਰੇਮੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚਾ) ਦੇ ਲੋਕਾਂ ਦਾ ਸਾਥ ਦੇਣ ਲਈ ਲਾਜਮੀ ਪਹੁੰਚਣ।