ਭਾਰਤ-ਪਾਕਿਸਤਾਨ ਜੰਗਬੰਦੀ: ਅੰਮ੍ਰਿਤਸਰ 'ਚ Advisory ਜਾਰੀ (Time 7:00) , ਹੈਲਪਲਾਈਨ ਨੰਬਰ ਵੀ ਕੀਤਾ ਜਾਰੀ
ਅੰਮ੍ਰਿਤਸਰ : ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਦੇ ਕੁਝ ਘੰਟਿਆਂ ਬਾਅਦ, ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਸਵੇਰੇ ਸ਼ਹਿਰ ਵਿੱਚ "ਐਡਵਾਈਜ਼ਰੀ" ਕੀਤੀ ਗਈ ਹੈ। ਹੈ (Time 7:00am) । ਡਿਪਟੀ ਕਮਿਸ਼ਨਰ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ, ਖਿੜਕੀਆਂ ਤੋਂ ਦੂਰ ਰਹਿਣ ਅਤੇ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਨੇ ਕਿਹਾ, ਅਸੀਂ ਅਜੇ ਵੀ "ਐਡਵਾਈਜ਼ਰੀ" (ਅਲਰਟ) 'ਤੇ ਹਾਂ। ਹੁਣ ਸਾਇਰਨ ਵੱਜਣਗੇ, ਜੋ ਇਸ ਰੈੱਡ ਅਲਰਟ ਨੂੰ ਦਰਸਾਉਂਦੇ ਹਨ। ਕਿਰਪਾ ਕਰਕੇ ਆਪਣੇ ਘਰ ਤੋਂ ਬਾਹਰ ਨਾ ਨਿਕਲੋ; ਅੰਦਰ ਰਹੋ ਅਤੇ ਖਿੜਕੀ ਤੋਂ ਦੂਰ ਰਹੋ। ਜਦੋਂ ਸਾਨੂੰ ਹਰੀ ਝੰਡੀ ਮਿਲੇਗੀ, ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਕਿਰਪਾ ਕਰਕੇ ਪਾਲਣਾ ਯਕੀਨੀ ਬਣਾਓ ਅਤੇ ਘਬਰਾਓ ਨਾ"।
ਇਹ ਅਲਰਟ ਪਹਿਲਾਂ ਜਾਰੀ ਕੀਤਾ ਗਿਆ ਅਤੇ ਹੁਣ ਖ਼ਬਰ ਇਹ ਆਈ ਹੈ ਕਿ ਇਹ ਅਲਰਟ ("ਐਡਵਾਈਜ਼ਰੀ" ) ਖ਼ਤਮ ਵੀ ਕਰ ਦਿੱਤਾ ਗਿਆ ਹੈ। (Time 9:00 am)
ਹੈਲਪਲਾਈਨ ਨੰਬਰ ਜਾਰੀ
ਜਿਲ੍ਹਾ ਪ੍ਰਸ਼ਾਸਨ ਵਲੋਂ ਸਹਾਇਤਾ ਲਈ ਹੇਠ ਲਿਖੇ ਨੰਬਰ ਜਾਰੀ ਕੀਤੇ ਹਨ:
ਸਿਵਲ ਕੰਟਰੋਲ ਰੂਮ: 01832-226262, 79738-67446
ਪੁਲਿਸ ਕੰਟਰੋਲ ਰੂਮ: ਸ਼ਹਿਰ 97811-30666, ਦਿਹਾਤੀ 97800-03387