ਰੂਪਨਗਰ:ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਬਲੈਕਆਊਟ ਘੋਸ਼ਿਤ ਕਰਨ ਦੇ ਹੁਕਮ ਜਾਰੀ
ਰੂਪਨਗਰ, 10 ਮਈ 2025: ਮੌਕ ਡ੍ਰਿਲ ਦੀ ਤਰਜ ਤੇ ਜ਼ਿਲ੍ਹਾ ਰੂਪਨਗਰ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ 10 ਮਈ, 2025 ਨੂੰ ਰਾਤ 9:30 ਵਜੇ ਤੋਂ ਲੈ ਕੇ ਸਵੇਰੇ 5.30 ਵਜੇ ਤੱਕ ਕੀਤੇ ਜਾਣ ਵਾਲੇ ਬਲੈਕ ਆਊਟ ਨੂੰ ਹੁਣ ਮੁੜ ਲਾਗੂ ਕੀਤਾ ਗਿਆ ਹੈ। 9:30 ਵਜੇ ਤੋਂ ਲੈ ਕੇ 10 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਕੀਤੀ ਜਾਵੇਗੀ ਜਿਸ ਉਪਰੰਤ ਜ਼ਿਲ੍ਹਾ ਰੂਪਨਗਰ ਦੇ ਨਾਗਰਿਕ ਆਪਣੇ ਪੱਧਰ ਉੱਤੇ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਦੀਆਂ ਲਾਈਟਾਂ ਸਵੇਰੇ 5.30 ਵਜੇ ਤੱਕ ਬੰਦ ਰੱਖਣਗੇ।
ਕਿਸੀ ਵੀ ਐਮਰਜੈਂਸੀ ਦੀ ਸੂਰਤ ਵਿੱਚ ਹੇਠ ਲਿਖੇ ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।