ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸਾਰੀਆਂ Advisories ਲਾਗੂ ਰਹਿਣਗੀਆਂ: CM ਮਾਨ
ਚੰਡੀਗੜ੍ਹ, 10 ਮਈ, 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੌਕਸੀ ਬਣਾਈ ਰੱਖਣ ਲਈ ਰਾਜ ਦੀ ਵਚਨਬੱਧਤਾ ਨੂੰ ਦੁਹਰਾਇਆ। ਇੱਕ ਬਿਆਨ ਵਿੱਚ, ਮਾਨ ਨੇ ਕਿਹਾ, "ਜਾਰੀ ਕੀਤੀਆਂ ਗਈਆਂ ਸਾਰੀਆਂ ਮੌਜੂਦਾ Advisories ਲਾਗੂ ਰਹਿਣਗੀਆਂ, ਅਤੇ ਅਸੀਂ ਜਿੰਨਾ ਚਿਰ ਲੋੜ ਹੋਵੇਗੀ ਫੌਜ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਾਂਗੇ।" ਪੰਜਾਬ ਦੇ ਇਰਾਦੇ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਭਰੋਸਾ ਦਿੱਤਾ ਕਿ ਰਾਜ ਜੰਗਬੰਦੀ ਦੇ ਬਾਵਜੂਦ ਸੁਰੱਖਿਆ ਅਤੇ ਤਿਆਰੀ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਪ੍ਰੋਟੋਕੋਲ ਦੀ ਤਨਦੇਹੀ ਨਾਲ ਪਾਲਣਾ ਕਰਦਾ ਰਹੇਗਾ।