ਭਗਵੰਤ ਮਾਨ ਦੀ ਪੰਜਾਬੀਆਂ ਨੂੰ ਵੱਡੀ ਅਪੀਲ! ਜਿੱਥੇ ਵੀ ਡਰੋਨ ਜਾਂ ਫਿਰ ਮਿਜ਼ਾਈਲ ਡਿੱਗੇ, ਉੱਥੇ....
ਚੰਡੀਗੜ੍ਹ, 10 ਮਈ 2025- ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, ਪੰਜਾਬ ਵਿੱਚ ਪਾਕਿਸਤਾਨ ਦੇ ਵੱਲੋਂ ਛੱਡੇ ਜਾ ਰਹੇ ਡਰੋਨਾਂ ਅਤੇ ਮਿਜ਼ਾਈਲਾਂ ਦੇ ਕਾਰਨ ਧਮਾਕੇ ਹੋ ਰਹੇ ਹਨ। ਕੁੱਝ ਥਾਵਾਂ ਤੋਂ ਮਲਬਾ ਵੀ ਨਸ਼ਟ ਹੋਏ ਡਰੋਨਾਂ ਅਤੇ ਮਿਜ਼ਾਈਲਾਂ ਦਾ ਮਿਲ ਰਿਹਾ ਹੈ। ਮਾਨ ਨੇ ਪੰਜਾਬੀਆਂ ਨੂੰ ਵੱਡੀ ਅਪੀਲ ਕਰਦਿਆਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਡਰੋਨਾਂ ਅਤੇ ਮਿਜ਼ਾਈਲਾਂ ਨੂੰ ਵੇਖਣ ਵਾਸਤੇ ਲੋਕ ਘਟਨਾ ਸਥਾਨ ਤੇ ਭੀੜ ਇਕੱਠੀ ਕਰ ਲੈਂਦੇ ਨੇ, ਸੋ ਅਜਿਹਾ ਨਾ ਕਰੋ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੀਤੇ ਤਿੰਨ-ਚਾਰ ਦਿਨਾਂ ਤੋਂ ਧਮਾਕੇ ਹੋ ਰਹੇ ਹਨ। ਮਾਨ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ, ਜਿੱਥੇ ਕਿਤੇ ਵੀ ਡਰੋਨ ਜਾਂ ਫਿਰ ਮਿਜ਼ਾਈਲ ਡਿੱਗਣ ਦੀ ਗੱਲ ਸਾਹਮਣੇ ਆਉਂਦੀ ਹੈ, ਉਸਦੀ ਤੁਰੰਤ ਸੂਚਨਾ ਪੁਲਿਸ ਜਾਂ ਫਿਰ ਫ਼ੌਜ ਨੂੰ ਦਿਓ ਤਾਂ ਜੋ ਡਰੋਨ ਜਾਂ ਫਿਰ ਮਿਜ਼ਾਈਲ ਨੂੰ ਨਸ਼ਟ ਕੀਤਾ ਜਾ ਸਕੇ।