BREAKING: ਚੰਡੀਗੜ੍ਹ ਦੀਆਂ ਮਾਰਕੀਟ ਤੇ ਬਜ਼ਾਰ ਬੰਦ ਕਰਨ ਬਾਰੇ ਵੱਡਾ ਫ਼ੈਸਲਾ
ਚੰਡੀਗੜ੍ਹ, 9 ਮਈ 2025- ਚੰਡੀਗੜ੍ਹ ਪ੍ਰਸਾਸ਼ਨ ਦੇ ਵਲੋਂ ਮਾਰਕੀਟ ਅਤੇ ਬਜ਼ਾਰ ਬੰਦ ਕਰਨ ਬਾਰੇ ਵੱਡਾ ਫ਼ੈਸਲਾ ਲਿਆ ਗਿਆ ਹੈ। ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਅੱਜ ਸ਼ਾਮ 7 ਵਜੇ ਤੋਂ ਸਾਰੇ ਬਾਜ਼ਾਰ ਬੰਦ ਰਹਿਣਗੇ। ਡੀਸੀ ਨੇ ਕਿਹਾ ਕਿ ਇਹ ਹੁਕਮ ਅੱਜ ਲਈ ਹੀ ਹੈ, ਇਸ ਤੋਂ ਅੱਗੇ ਜੇਕਰ ਇਸ ਨੂੰ ਲਾਗੂ ਰੱਖਿਆ ਜਾਂਦਾ ਹੈ ਤਾਂ, ਵੱਖਰੇ ਤੌਰ ਤੇ ਜਾਣਕਾਰੀ ਦਿੱਤੀ ਜਾਵੇਗੀ।