ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਵਪਾਰਕ ਅਦਾਰੇ ਸਵੇਰੇ 8.00 ਵਜੇ ਤੋਂ ਸ਼ਾਮ 7:30 ਵਜੇ ਤੱਕ ਹੀ ਖੋਲ੍ਹਣ ਦੇ ਹੁਕਮ ਜਾਰੀ
ਸ਼੍ਰੀ ਮੁਕਤਸਰ ਸਾਹਿਬ 10 ਮਈ
ਵਧੀਕ ਜਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿਤ 2073 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਦੁਕਾਨਾਂ/ ਰੇਹੜੀਆਂ/ਹੋਟਲ/ਢਾਬੇ/ ਸਿਨੇਮਾਂ ਘਰ/ਸ਼ੋਪਿੰਗ ਮਾਲ/ਸ਼ਰਾਬ ਦੇ ਠੇਕੇ ਆਦਿ ਸਵੇਰੇ 8.00 ਵਜੇ ਤੋਂ ਸ਼ਾਮ 7:30 ਵਜੇ ਤੱਕ ਹੀ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸਮੇ ਤੋਂ ਬਾਅਦ ਦੁਕਾਨਾਂ/ਰੇਹੜੀਆਂ/ ਹੋਟਲ/ਢਾਬੇ/ ਸਿਨੇਮਾਂ ਘਰ/ਸ਼ੋਪਿੰਗ ਮਾਲ/ਸ਼ਰਾਬ ਦੇ ਠੇਕੇ ਦੇ ਖੋਲ੍ਹਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਇਹ ਹੁਕਮ ਮਿਤੀ 10-05-2025 ਤੋਂ 10-06-2025 ਤੱਕ ਲਾਗੂ ਰਹਿਣਗੇ ਅਤੇ ਹਸਪਤਾਲ/ਮੈਡੀਕਲ ਸਟੋਰ/ ਮੈਡੀਕਲ ਕਲੀਨਿਕ ਜਾ ਹੋਰ ਐਮਰਜੈਂਸੀ ਸੇਵਾਵਾਂ ਤੇ ਲਾਗੂ ਨਹੀਂ ਹੋਣਗੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ-ਪਾਕਿਸਤਾਨ ਵਿੱਚ ਬਣੇ ਤਣਾਅ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਇਹ ਆਮ ਹੀ ਦੇਖਣ ਵਿੱਚ ਆਇਆ ਹੈ ਕਿ ਸ਼ਾਮ ਦੇ ਸਮੇਂ ਸ਼ਹਿਰਾਂ ਵਿੱਚ ਦੁਕਾਨਾ/ਦੋਹਤੀਆਂ/ਹੋਟਲ/ਢਾਬੇ/ਸਿਨੇਮਾ ਘਰ/ਸੋਪਿੰਗ ਮਾਲ/ਸਰਾਬ ਦੇ ਠੇਕਿਆਂ ਤੇ ਇਕੰਠ ਜਿਆਦਾ ਵੱਧ ਜਾਂਦਾ ਹੈ। ਆਮ ਜਨਤਾ ਦੀ ਜਾਨ ਵਾ ਮਾਲ ਦੀ ਹਿਫਾਜਤ ਵਜੇ ਤੁਰੰਤ ਲੋੜ੍ਹੀਦੇ ਕਦਮ ਚੁੱਕੇ ਜਾਏ ਬਣਦੇ ਹਨ।
ਸ਼੍ਰੀ ਮੁਕਤਸਰ ਸਾਹਿਬ ਦੇ ਵਧੀਕ ਜ਼ਿਲ਼੍ਹਾ ਮੈਜਿਸਟ੍ਰੇਟ ਸ੍ਰੀ ਗੁਰਪ੍ਰੀਤ ਸਿੰਘ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਡਰੋਨ ਉਡਾਉਣ ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਸੁਰੱਖਿਆ ਫੋਰਸਾਂ ਤੇ ਲਾਗੂ ਨਹੀਂ ਹੋਵੇਗਾ ਅਤੇ ਮਿਤੀ 31 ਮਈ 2025 ਤੱਕ ਲਾਗੂ ਰਹੇਗਾ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸੈਨਾ ਵਲੋਂ ਇਹ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਛੋਟੇ ਡਰੋਨ ਉਡਾਏ ਜਾ ਰਹੇ ਹਨ, ਜਿਸ ਕਰਕੇ ਸੈਨਾ ਦਾ ਏਅਰ ਡਿਫੈਂਸ ਸਿਸਟਮ ਗਲਤ ਡਰੋਨਾ ਨੂੰ ਡੀਟੇਕਟ ਕਰਕੇ ਲਾੱਕ ਕਰ ਲੈਂਦਾ ਹੈ। ਇਸ ਨਾਲ ਦੁਸ਼ਮਣ ਦਾ ਡਰੋਨ ਪਹਿਚਾਨਣ ਵਿੱਚ ਦਿੱਕਤ ਆ ਸਕਦੀ ਹੈ ਅਤੇ ਏਅਰ ਡਿਫੈਂਸ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਆਮ ਜਨਤਾ ਦੀ ਜਾਨ/ਮਾਲ ਨੂੰ ਖਤਰਾ ਪੈਦਾ ਹੋ ਸਕਦਾ ਹੈ।