← ਪਿਛੇ ਪਰਤੋ
ਕਸ਼ਮੀਰ ਮਸਲਾ ਹੱਲ ਕਰਵਾਉਣ ਦਾ ਯਤਨ ਕਰਾਂਗਾ: ਟਰੰਪ ਬਾਬੂਸ਼ਾਹੀ ਨੈਟਵਰਕ ਵਾਸ਼ਿੰਗਟਨ, 11 ਮਈ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਕਸ਼ਮੀਰ ਮਸਲਾ ਹੱਲ ਕਰਵਾਉਣ ਦਾ ਯਤਨ ਕਰਨਗੇ। ਆਪਣੇ ਸੋਸ਼ਲ ਮੀਡੀਆ ਟਰੁੱਥ ’ਤੇ ਪਾਈ ਪੋਸਟ ਵਿਚ ਟਰੰਪ ਨੇ ਜੰਗਬੰਦੀ ਲਈ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਜੰਗ ਵਿਚ ਲੱਖਾਂ ਜਾਨਾਂ ਜਾ ਸਕਦੀਆਂ ਸਨ। ਦੋਵਾਂ ਮੁਲਕਾਂ ਨੇ ਜੰਗ ਖ਼ਤਮ ਕਰਨ ਦਾ ਸਿਆਣਪ ਭਰਿਆ ਫੈਸਲਾ ਲਿਆ ਹੈ। ਹੋਰ ਵੇਰਵਿਆਂ ਲਈ ਲਿੰਕ ਕਲਿੱਕ ਕਰੋ:
Total Responses : 1638