Live Breaking - ਆਪਰੇਸ਼ਨ Sindoor 'ਤੇ ਵੱਡੀ ਪ੍ਰੈਸ ਕਾਨਫਰੰਸ
ਫੌਜ ਨੇ ਦਾਅਵਾ ਕੀਤਾ ਕਿ ਅੱਤਵਾਦੀ ਹਮਲਿਆਂ ਵਿੱਚ ਆਮ ਲੋਕ ਮਾਰੇ ਜਾ ਰਹੇ ਹਨ
ਪਹਿਲਗਾਮ ਤੱਕ ਅੱਤਵਾਦ ਦੇ ਪਾਪ ਦਾ ਘੜਾ ਭਰਿਆ
ਭਾਰਤੀ ਫੌਜ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ 'ਤੇ ਐਲਓਸੀ ਪਾਰ ਕੀਤੇ ਬਿਨਾਂ ਹਮਲਾ ਕੀਤਾ
ਅਸੀਂ ਪਹਿਲਾਂ ਹੀ ਤਿਆਰ ਕੀਤੇ ਏਅਰ ਡਿਫੈਂਸ ਸਿਸਟਮ ਦੇ ਨਾਲ ਪਾਕਿਸਤਾਨ ਦੀਆਂ ਕਾਰਵਾਈਆਂ ਨੂੰ ਨਸ਼ਟ ਕੀਤਾ
ਨਵੀਂ ਦਿੱਲੀ : ਭਾਰਤੀ ਫੌਜ ਨੇ ਆਪਰੇਸ਼ਨ ਸਿੰਦੂਰ ਬਾਰੇ ਵੱਡੇ ਖੁਲਾਸੇ ਕਰਦੇ ਹੋਏ ਦੱਸਿਆ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਅੱਤਵਾਦ ਦੇ ਖਿਲਾਫ ਸੀ, ਪਰ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਦਾ ਸਾਥ ਦਿੱਤਾ ਅਤੇ ਖੁਦ ਲੜਾਈ ਛੇੜੀ। ਫੌਜ ਨੇ ਦਾਅਵਾ ਕੀਤਾ ਕਿ 7 ਮਈ ਨੂੰ ਪਾਕਿਸਤਾਨ ਅਤੇ ਪਾਕਿਸਤਾਨ-ਅਧੀਨ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਮਲੇ ਕੀਤੇ ਗਏ, ਜਿਸਨੂੰ ਆਪਰੇਸ਼ਨ ਸਿੰਦੂਰ ਨਾਮ ਦਿੱਤਾ ਗਿਆ।
ਭਾਰਤੀ ਫੌਜ ਨੇ ਕਿਹਾ ਕਿ ਪਾਕਿਸਤਾਨ ਨੇ ਜਿੰਨੇ ਵੀ ਡਰੋਨ ਅਤੇ ਬੰਬ ਭੇਜੇ, ਉਹਨਾਂ ਨੂੰ ਭਾਰਤੀ ਡਿਫੈਂਸ ਸਿਸਟਮ ਨੇ ਨਸ਼ਟ ਕੀਤਾ। ਇਸ ਦੌਰਾਨ, ਚੀਨ ਬਣੇ ਕਾਮੀਕਾਜੈ ਡਰੋਨ ਵੀ ਡਿੱਗਾਏ ਗਏ। ਫੌਜ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਵੱਲੋਂ PL15E ਮਿਜ਼ਾਈਲ ਦੀ ਵਰਤੋਂ ਕੀਤੀ ਗਈ, ਪਰ ਭਾਰਤ ਦਾ ਡਿਫੈਂਸ ਸਿਸਟਮ ਬਹੁਤ ਮਜਬੂਤ ਹੈ ਅਤੇ ਸਾਰੇ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ ਗਿਆ।
ਭਾਰਤੀ ਫੌਜ ਨੇ ਪਾਕਿਸਤਾਨ ਦੇ ਹਰ ਝੂਠ ਦਾ ਸਬੂਤਾਂ ਸਮੇਤ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਲੜਾਈ ਸਿਰਫ਼ ਅੱਤਵਾਦ ਦੇ ਖਿਲਾਫ ਸੀ, ਪਰ ਪਾਕਿਸਤਾਨ ਨੇ ਇਸਨੂੰ ਆਪਣੀ ਲੜਾਈ ਬਣਾਉਣ ਦੀ ਕੋਸ਼ਿਸ਼ ਕੀਤੀ। ਫੌਜ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਨੂੰ ਸਿੱਧਾ ਸਹਿਯੋਗ ਦਿੱਤਾ, ਜਿਸ ਕਰਕੇ ਸਰਹੱਦ 'ਤੇ ਤਣਾਅ ਵਧ ਗਿਆ।
ਭਾਰਤੀ ਫੌਜ ਨੇ ਇਹ ਵੀ ਸਾਫ਼ ਕੀਤਾ ਕਿ ਕਿਸੇ ਵੀ ਹਮਲੇ 'ਚ ਭਾਰਤੀ ਫੌਜ ਨੂੰ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਹਮਲਿਆਂ ਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਜਵਾਬ ਦਿੱਤਾ ਗਿਆ।