ਬਠਿੰਡਾ ਪੁਲਿਸ ਵੱਲੋਂ ਇਰਾਦਾ ਕਤਲ ਦੇ ਦੋ ਮਾਮਲਿਆਂ ’ਚ 4 ਮੁਲਜ਼ਮ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ,1 ਜੁਲਾਈ 2025:ਬਠਿੰਡਾ ਪਲਿਸ ਨੇ ਅਪਰਾਧੀਆਂ ਖਿਲਾਫ ਕਾਰਵਾਈ ਕਰਦਿਆਂ ਇਰਾਦਾ ਕਤਲ ਦੇ ਦੋ ਵੱਖ ਵੱਖ ਮਾਮਲਿਆਂ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀਐਸਪੀ ਸਰਵਜੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ। ਪਹਿਲਾ ਮਾਮਲਾ ਬੇਅੰਤ ਨਗਰ ਬਠਿੰਡਾ ਦੇ ਹੈ ਜਿੱਥੇ ਬੱਚਿਆਂ ਨੂੰ ਗਲੀ ’ਚ ਖੇਡ੍ਹਣ ਤੋਂ ਹੋਈ ਲੜਾਈ ਦੌਰਾਨ ਤਿੰਨ ਔਰਤਾਂ ਤੇ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ। ਡੀਐਸਪੀ ਨੇ ਦੱਸਿਆ ਕਿ ਮੁਦਈ ਸ਼ਿਵ ਲਾਲ ਭੋਲਾ ਵਾਸੀ ਬੇਅੰਤ ਨਗਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਮੁਲਜਮ ਗੁਰਲਾਲ ਸਿੰਘ ਉਰਫ ਨੇ ਉਸ ਦੀ ਨੂੰਹ ਪੂਨਮ ਰਾਣੀ ਨੂੰ ਭੱਦੀ ਸ਼ਬਦਾਵਲੀ ਬੋਲੀ ਹੈ।
ਇਸ ਤਰਾਂ ਦੀ ਭਾਸ਼ਾ ਦਾ ਜਦੋਂ ਪ੍ਰੀਵਾਰ ਨੇ ਵਿਰੋਧ ਕੀਤਾ ਤਾਂ ਮੁਲਜਮ ਗੁਰਲਾਲ ਸਿੰਘ ਨੇ ਆਪਣੀ ਘਰਵਾਲੀ ਨਗੀਨਾ ਦੇਵੀ, ਸਾਲੇ ਗੰਡੂ ,ਲੱਡੂ ਤੇ ਸਰਬਣ ਪੁੱਤਰ ਰਮੇਸ਼ ਪਾਸਵਾਨ, ਮਹੇਸ਼ ਪਾਸਵਾਨ ਤੇ ਉਸਦੀ ਪਤਨੀ ਦੌਲਤੀਆਂ, ਗੁਰਲਾਲ ਦੀ ਸਾਲੀ ਮੀਨਾ, ਰਾਜਾ ਪੁੱਤਰ ਗਨੇਸ਼ੀ ਰਾਮ,ਰਾਜ ਸਿੰਘ ਅਤੇ ਰਾਜਨ ਉਨ੍ਹਾਂ ਦੇ ਘਰ ਆ ਗਏ ਅਤੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਉੁਨ੍ਹਾਂ ਦੇ ਪ੍ਰੀਵਾਰ ਮੈਂਬਰਾਂ ਦੇ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ। ਡੀਐਸਪੀ ਨੇ ਦੱਸਿਆ ਕਿ ਪੁਲਿਸ ਨੇ ਗੁਰਲਾਲ ਸਿੰਘ ਅਤੇ ਉਸ ਦੀ ਘਰਵਾਲੀ ਨਗੀਨਾ ਦੇਵੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗੁਰਲਾਲ ਸਿੰਘ ਖਿਲਾਫ ਨਸ਼ਾ ਤਸਕਰੀ ਸਮੇਤ ਅੱਧੀ ਦਰਜਨ ਮੁਕੱਦਮੇ ਦਰਜ ਹਨ ਜਦੋਂਕਿ ਨਗੀਨਾ ਦੇਵੀ ਖਿਲਾਫ ਨਸ਼ਾ ਤਸਕਰੀ ਦਾ ਇੱਕ ਮੁਕੱਦਮਾ ਦਰਜ ਹੈ।
ਇਸੇ ਤਰਾਂ ਦੂਸਰਾ ਮਾਮਲਾ ਰਮਨਦੀਪ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਰਾਜਗੜ੍ਹ ਕੁੱਬੇ ਜਿਲ੍ਹਾ ਬਠਿੰਡਾ ਦੀ ਖੁਸ਼ਪ੍ਰੀਤ ਸਿੰਘ ,ਦੇਸ਼ ਪ੍ਰੇਮ ਅਤੇ ਮਨਿੰਦਰ ਸਿੰਘ ਮਨੀ ਅਤੇ 4-5 ਅਣਪਛਾਤਿਆਂ ਵੱਲੋਂ ਕ੍ਰਿਪਾਨਾਂ ਅਤੇ ਰਾਡਾਂ ਨਾਲ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਦਾ ਹੈ ਜਿਸ ਦੌਰਾਨ ਰਮਨਦੀਪ ਸਿੰਘ ਦੇ ਗੰਭੀਰ ਸੱਟਾਂ ਵੱਜੀਆਂ ਹਨ। ਪੁਲਿਸ ਨੇ ਖੁਸ਼ਪ੍ਰੀਤ ਸਿੰਘ ਉਰਫ ਖੁਸ਼ੀ ਵਾਸੀ ਧਨ ਸਿੰਘ ਖਾਨਾ ਅਤੇ ਹਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਕੱਲ੍ਹੋ ਜਿਲ੍ਹਾ ਮਾਨਸਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਬਾਕੀ ਮੁਲਜਮਾਂ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਡੀਐਸਪੀ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਦੋਵਾਂ ਮਾਮਲਿਆਂ ’ਚ ਅਗਲੀ ਕਾਰਵਾਈ ਕਰ ਰਹੀ ਹੈ।