← ਪਿਛੇ ਪਰਤੋ
ਦਿੱਲੀ ਦੇ ਆਗੂ ਹਰਵਿੰਦਰ ਸਿੰਘ ਸਰਨਾ ਨੇ ਵੀ ਸ੍ਰੀ ਅਕਾਲ ਤਖ਼ਤ ’ਤੇ ਭੁੱਲ ਬਖਸ਼ਾਈ, ਲੱਗੀ ਤਨਖਾਹ ਬਾਬੂਸ਼ਾਹੀ ਨੈਟਵਰਕ ਅੰਮ੍ਰਿਤਸਰ, 21 ਮਈ, 2025: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਆਪਣੇ ਵੱਲੋਂ ਕੀਤੀਆਂ ਗਲਤੀਆਂ ਦੀ ਭੁੱਲ ਬਖਸ਼ਾਈ। ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੂੰ 11 ਦਿਨ ਵਾਸਤੇ ਰੋਜ਼ ਦੋ ਜਪੁਜੀ ਸਾਹਿਬ ਅਤੇ ਦੋ ਚੋਪਈ ਸਾਹਿਬ ਦੇ ਪਾਠ ਕਰਨ ਦੀ ਤਨਖ਼ਾਹ ਲਗਾਈ। ਜਥੇਦਾਰ ਸਾਹਿਬ ਨੇ ਕਿਹਾ ਕਿ ਸਰਨਾ ਦੀ ਸਰੀਰਕ ਹਾਲਤ ਦੇ ਮੱਦੇਨਜ਼ਰ 11 ਦਿਨ ਬਾਅਦ ਇਹ ਗੁਰਦੁਆਰਾ ਬੰਗਲਾ ਸਾਹਿਬ ਵਿਚ 501 ਰੁਪਏ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣਗੇ।
Total Responses : 1606