ਨਿਊਜ਼ੀਲੈਂਡ ਵਿਖੇ ਨੌਜਵਾਨ ਦੀ ਝੀਲ ਦੇ ਪਾਣੀ ਵਿੱਚ ਡੁੱਬਣ ਨਾਲ ਮੌਤ--ਜਲਾਲਪੁਰ ਸ਼ੇਰੋ ਦਾ ਰਹਿਣ ਵਾਲਾ ਸੀ ਮ੍ਰਿਤਕ ਸਿਮਰਨਜੀਤ ਸਿੰਘ
:--ਮਾਪਿਆਂ ਨੇ ਉਹਨਾਂ ਦੇ ਪੁੱਤਰ ਦੀ ਲਾਸ਼ ਪੰਜਾਬ ਲਿਆਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਤੇ ਐਨ ਆਰ ਆਈ ਵੀਰਾਂ ਨੂੰ ਮਦਦ ਦੀ ਲਾਈ ਗੁਹਾਰ।
ਬਾਬਾ ਬਕਾਲਾ (ਬਲਰਾਜ ਸਿੰਘ ਰਾਜਾ)--
ਪੰਜਾਬ ਅੰਦਰ ਪੜੇ ਲਿਖੇ ਤੇ ਬੇਰੁਜ਼ਗਾਰ ਨੌਜਵਾਨ ਧੀਆਂ ਪੁੱਤ ਨੌਕਰੀਆਂ ਦੀ ਆਸ ਛੱਡ ਕੇ ਆਪਣਾ ਭਵਿੱਖ ਸਵਾਰਨ ਅਤੇ ਪਰਿਵਾਰ ਦੇ ਰੋਟੀ ਰੋਜੀ ਲਈ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹਨ।
ਜਿੱਥੇ ਪਰਿਵਾਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਜਾ ਕੇ ਰੁਜ਼ਗਾਰ ਦੀ ਭਾਲ ਵਿੱਚ ਪੰਜਾਬ ਛੱਡਣ ਲਈ ਮਜਬੂਰ ਹੋਏ ਹਨ।
ਭਾਰੀ ਮਿਹਨਤ ਮੁਸ਼ੱਕਦ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਹੋਲੀ-ਹੋਲੀ ਜਨਮ ਭੂਮੀ ਤੋਂ ਵੀ ਦੂਰ ਹੋ ਜਾਂਦੇ ਹਨ।
ਉੱਥੇ ਨਾਲ ਹੀ ਅਚਨਚੇਤ ਵਾਪਰ ਜਾਂਦੀਆ ਘਟਨਾਵਾਂ ਤੇ ਐਕਸੀਡੈਂਟਾਂ ਕਾਰਨ ਜਨਮ ਭੂਮੀ ਤੋਂ ਇਲਾਵਾ ਦੁਨੀਆਂ ਤੋਂ ਰੁਖਸਤ ਹੋ ਜਾਂਦੇ ਹਨ ।
ਅਜਿਹਾ ਇੱਕ ਹੋਰ ਭਾਣਾ ਜਿਲਾ ਅੰਮ੍ਰਿਤਸਰ ਤੇ ਤਹਿਸੀਲ ਬਾਬਾ ਬਕਾਲਾ ਸਹਿਬ ਅਧੀਨ ਪੈਂਦੇ ਪਿੰਡ ਜਲਾਲਪੁਰ ਸੋਰੋ (ਬਤਾਲਾ) ਦੇ ਵਸਨੀਕ ਨੋਜ਼ਵਾਨ ਸਿਮਰਨਜੀਤ ਸਿੰਘ (25 ਸਾਲ) ਪੁੱਤਰ ਮਲਕੀਤ ਸਿੰਘ ਜੋ ਤਿੰਨ ਸਾਲ ਪਹਿਲਾਂ ਵਰਕ ਪਰਮਿਟ ਤੇ ਨਿਊਜ਼ੀਲੈਂਡ ਗਿਆ ਸੀ
ਉਹ ਉਥੇ ਕਿਤੇ ਵਜੋਂ ਟਰੱਕ ਡਰਾਈਵਰ ਵਜੋਂ ਰੋਟੀ ਰੋਜੀ ਕਮਾ ਰਿਹਾ ਸੀ, 9 ਜਨਵਰੀ ਨੂੰ ਉਹ ਝੀਲ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਿਆ।
ਮ੍ਰਿਤਕ ਸਿਮਰਨਜੀਤ ਸਿੰਘ ਨੌਜਵਾਨ ਦੇ ਰਿਸ਼ਤੇਦਾਰ ਸੁਖਵਿੰਦਰ ਸਿੰਘ ਅਰਜਨ ਮਾਂਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਰਿਸ਼ਤੇ ਵਿੱਚ ਲੱਗਦੀ ਭਤੀਜੇ ਸਿਮਰਨਜੀਤ ਸਿੰਘ ਦੀ ਨਿਊਜ਼ੀਲੈਂਡ ਵਿਖੇ ਟੌਰੰਗੇ ਏਰੀਏ ਵਿੱਚ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਦੋ ਨੌਜਵਾਨ ਜੋ ਝੀਲ ਦੇ ਕਿਨਾਰੇ ਤੇ ਪੈਰ ਫਿਸਲ ਕਾਰਨ ਹੇਠਾਂ ਡਿੱਗ ਪਏ ਜਿੰਨਾ ਵਿੱਚੋਂ ਇੱਕ ਨੌਜਵਾਨ ਨੂੰ ਰੈਸਕਿਊ ਕਰਕੇ ਬਚਾ ਲਿਆ ਗਿਆ ਪਰ ਸਿਮਰਜੀਤ ਸਿੰਘ ਗਹਿਰੇ ਪਾਣੀ ਦੇ ਵਿੱਚ ਡੁੱਬ ਜਾਣ ਕਾਰਨ ਨਹੀਂ ਬਚਾਇਆ ਜਾ ਸਕਿਆ।
ਸਿਮਰਨਜੀਤ ਸਿੰਘ ਦੀ ਮੌਤ ਦੀ ਖਬਰ ਮਿਲਦਿਆਂ ਸਾਰ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਮ੍ਰਿਤਕ ਆਪਣੇ ਪਿੱਛੇ ਮਾਤਾ ਪਿਤਾ ਤੇ ਛੋਟੇ ਭਰਾ ਨੂੰ ਰੋਦੇ ਵਿਲਕਦਿਆਂ ਛੱਡ ਗਿਆ ਹੈ।
ਮ੍ਰਿਤਕ ਸਿਮਰਨਜੀਤ ਸਿੰਘ ਦੇ ਪਰਿਵਾਰ ਨੇ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਐਨ.ਆਰ.ਆਈ ਵੀਰਾਂ ਨੂੰ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਹ ਆਪਣੇ ਪੁੱਤਰ ਦੀ ਲਾਸ਼ ਵਿਦੇਸ਼ ਤੋਂ ਲਿਆਉਣ ਵਿੱਚ ਅਸਮਰੱਥ ਹਨ, ਉਹਨਾਂ ਦੇ ਪੁੱਤਰ ਦੀ ਲਾਸ਼ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ ਜਿੱਥੇ ਪਰਿਵਾਰ ਨੇ ਮਦਦ ਲਈ ਆਪਣੇ ਦੋ ਹੈਲਪ ਫੋਨ ਨੰਬਰ 84277-43156 ਅਤੇ 70090-51006 ਜਾਰੀ ਕੀਤੇ ਹਨ ।