ਚੰਡੀਗੜ੍ਹ ਯੂਨੀਵਰਸਿਟੀ ਨੇ 5ਵੀਂ ਵਾਰ ਓਵਰਆਲ ਟਰਾਫ਼ੀ 'ਤੇ ਕੀਤਾ ਕਬਜ਼ਾ , ਏਆਈਯੂ ਨੈਸ਼ਨਲ ਯੂਥ ਫ਼ੈਸਟੀਵਲ 2026 ਵਿੱਚ ਜਗ੍ਹਾ ਕੀਤੀ ਪੱਕੀ
ਚੰਡੀਗੜ੍ਹ ਯੂਨੀਵਰਸਿਟੀ ਨੇ 39ਵੇਂ ਏਆਈਯੂ ਨੌਰਥ ਜ਼ੋਨ ਯੂਥ ਫ਼ੈਸਟੀਵਲ ਵਿੱਚ ਮਾਰੀ ਬਾਜ਼ੀ, ਓਵਰਆਲ ਟਰਾਫ਼ੀ ਕੀਤੀ ਆਪਣੇ ਨਾਂਅ
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਏਆਈਯੂ ਦੇ 39ਵੇਂ ਇੰਟਰ-ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫ਼ੈਸਟੀਵਲ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਸੰਗੀਤ, ਸਾਹਿਤ ਅਤੇ ਫ਼ਾਈਨ ਆਰਟਸ ਸ਼੍ਰੇਣੀਆਂ ਵਿੱਚ ਓਵਰਆਲ ਟਰਾਫ਼ੀ ਕੀਤੀ ਆਪਣੇ ਨਾਂਅ
39ਵੇਂ ਇੰਟਰ ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫ਼ੈਸਟੀਵਲ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਦਬਦਬਾ, 11 ਸੋਨੇ, 5 ਚਾਂਦੀ ਅਤੇ 3 ਕਾਂਸੀ ਦੇ ਤਮਗ਼ਿਆਂ ਸਣੇ ਜਿੱਤੇ 32 ਪੁਰਸਕਾਰ
ਚੰਡੀਗੜ੍ਹ ਯੂਨੀਵਰਸਿਟੀ ਨੇ ਇੱਕ ਵਾਰ ਫ਼ਿਰ ਇਤਿਹਾਸ ਰਚ ਦਿੱਤਾ ਹੈ।
11ਜਨਵਰੀ 2026 : ਸੀਯੂ ਨੇ ਐਸੋਈਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਵੱਲੋਂ ਕਰਵਾਏ ਗਏ 39ਵੇਂ ਏਆਈਯੂ ਨੌਰਥ ਜ਼ੋਨ ਯੂਥ ਫ਼ੈਸਟੀਵਲ ਵਿੱਚ ਓਵਰਆਲ ਟਰਾਫ਼ੀ ਨੂੰ ਆਪਣੇ ਨਾਮ ਕੀਤਾ ਹੈ। ਦੱਸ ਦਈਏ ਕਿ 39ਵੇਂ ਏਆਈਯੂ ਇੰਟਰ ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫ਼ੈਸਟੀਵਲ ਦੀ ਮੇਜ਼ਬਾਨੀ ਚਿਤਕਾਰਾ ਯੂਨੀਵਰਸਿਟੀ ਵੱਲੋਂ ਕੀਤੀ ਗਈ ਸੀ। ਇਸ ਵਿੱਚ ਸੀਯੂ ਦੀ ਟੀਮ ਨੇ ਸੰਗੀਰ, ਨ੍ਰਿਤ, ਥੀਏਟਰ, ਫ਼ਾਈਨ ਆਰਟਸ ਅਤੇ ਲਿਟਰੇਰੀ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫ਼ੀ 'ਤੇ ਕੀਤਾ।
ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਏਆਈਯੂ 39ਵੇਂ ਨੈਸ਼ਨਲ ਯੂਥ ਫ਼ੈਸਟੀਵਲ 2026 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜੋ ਕਿ 10-14 ਮਾਰਚ ਤੱਕ ਚੇਨਈ (ਤਾਮਿਲਨਾਡੂ) ਵਿਖੇ ਸੱਤਿਆਭਾਮਾ ਇੰਸਟੀਚਿਊਟ ਆਫ਼ ਸਾਇੰਸ ਐਂਡ ਤਕਨਾਲੋਜੀ 'ਚ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਜ਼ੋਨਲ ਯੂਥ ਫ਼ੀਸਟੀਵਲ ਵਿੱਚ ਸਾਰੇ ਈਵੈਂਟਸ ਵਿੱਚ ਸਿਰਫ਼ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਹੀ ਕੌਮੀ ਪੱਧਰੀ ਯੂਥ ਫ਼ੈਸਟੀਵਲ ਵਿੱਚ ਹਿੱਸਾ ਲੈਣ ਲਈ ਯੋਗ ਹਨ। ਇਹ ਪੰਜਵੀਂ ਵਾਰ ਹੈ, ਜਦੋਂ ਚੰਡੀਗੜ੍ਹ ਯੂਨੀਵਰਸਿਟੀ ਨੇ ਓਵਰਆਲ ਨੌਰਥ ਜ਼ੋਨ ਏਆਈਯੂ ਟਰਾਫ਼ੀ ਜਿੱਤੀ ਹੈ। ਥੀਏਟਰ, ਨ੍ਰਿਤ, ਸੰਗੀਤ, ਸਾਹਿਤ ਅਤੇ ਫ਼ਾਈਨ ਆਰਟਸ ਦੀਆਂ ਪੰਜ ਸ਼ੇ੍ਰਣੀਆਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਸੰਗੀਤ, ਸਾਹਿਤ ਅਤੇ ਫ਼ਾਈਨ ਆਰਟਸ ਵਿੱਚ ਓਵਰਆਲ ਟਰਾਫ਼ੀ ਜਿੱਤੀ। ਚੰਡੀਗੜ੍ਹ ਯੂਨੀਵਰਸਿਟੀ ਨੇ ਕਲਚਰਲ ਪ੍ਰਸੈਸ਼ਨ ਵਿੱਚ ਤੀਜੀ ਓਵਰਆਲ ਟਰਾਫ਼ੀ ਅਤੇ ਨ੍ਰਿਤ ਵਿੱਚ ਵੀ ਤੀਜੀ ਓਵਰਆਲ ਟਰਾਫ਼ੀ ਜਿੱਤੀ।
ਚੰਡੀਗੜ੍ਹ ਯੂਨੀਵਰਸਿਟੀ ਦੀ 60 ਵਿਦਿਆਰਥੀਆਂ ਦੀ ਟੀਮ ਨੇ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਯੂਥ ਫ਼ੈਸਟੀਵਲ ਵਿੱਚ ਕੁੱਲ 28 ਮੁਕਾਬਲਿਆਂ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ। ਨੌਰਥ ਜ਼ੋਨ ਯੂਥ ਫ਼ੈਸਟੀਵਲ ਵਿੱਚ ਉੱਤਰ ਭਾਰਤ ਦੀਆਂ 22 ਯੂਨੀਵਰਸਿਟੀਆਂ ਨੇ ਭਾਗ ਲਿਆ ਸੀ। ਕੁੱਲ ਮਿਲ ਕੇ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਲੱਦਾਖ, ਉੱਤਰਾਖੰਡ ਅਤੇ ਚੰਡੀਗੜ੍ਹ ਦੇ 1100 ਵਿਦਿਆਰਥੀਆਂ ਨੇ ਪੰਜ ਦਿਨਾ ਯੂਥ ਫ਼ੈਸਟੀਵਲ ਵਿੱਚ ਹਿੱਸਾ ਲਿਆ ਸੀ, ਜੋ ਕਿ 6 ਜਨਵਰੀ ਨੂੰ ਸ਼ੁਰੂ ਹੋਇਆ ਅਤੇ 10 ਜਨਵਰੀ ਨੂੰ ਸਮਾਪਤ ਹੋਇਆ।
ਟੀਮ ਸੀਯੂ ਨੇ 11 ਸ਼੍ਰੇਣੀਆਂ ਵਿੱਚ ਪਹਿਲਾ ਸਥਾਨ, 5 ਸ਼੍ਰੇਣੀਆਂ ਵਿੱਚ ਦੂਜਾ ਸਥਾਨ, 3 ਸ਼੍ਰੇਣੀਆਂ ਵਿੱਚ ਤੀਜਾ ਸਥਾਨ, 2 ਸ਼੍ਰੇਣੀਆਂ ਵਿੱਚ ਚੌਥਾ ਸਥਾਨ ਅਤੇ 5 ਸ਼੍ਰੇਣੀਆਂ ਵਿੱਚ ਪੰਜਵਾਂ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫੀ ਜਿੱਤੀ, ਜਿਸ ਨਾਲ ਫੈਸਟੀਵਲ ਵਿੱਚ ਜਿੱਤੇ ਗਏ ਕੁੱਲ ਪੁਰਸਕਾਰਾਂ ਦੀ ਗਿਣਤੀ 27 ਹੋ ਗਈ। ਇਸ ਤੋਂ ਇਲਾਵਾ, ਚੰਡੀਗੜ੍ਹ ਯੂਨੀਵਰਸਿਟੀ ਓਵਰਆਲ ਸੰਗੀਤ, ਓਵਰਆਲ ਸਾਹਿਤਕ ਅਤੇ ਓਵਰਆਲ ਫਾਈਨ ਆਰਟਸ ਵਿੱਚ ਪਹਿਲਾ ਇਨਾਮ ਅਤੇ ਓਵਰਆਲ ਡਾਂਸ ਅਤੇ ਸੱਭਿਆਚਾਰਕ ਜਲੂਸ ਵਿੱਚ ਤੀਜਾ ਇਨਾਮ ਜਿੱਤ ਕੇ ਓਵਰਆਲ ਚੈਂਪੀਅਨ ਬਣ ਕੇ ਉਭਰੀ।
ਚੰਡੀਗੜ੍ਹ ਯੂਨੀਵਰਸਿਟੀ ਨੇ ਫ਼ੈਸਟੀਵਲ ਵਿੱਚ 'ਫ਼ੋਕ ਆਰਕੈਸਟਰਾ" ਸ਼੍ਰੇਣੀ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਹਰਿਆਣਵੀ ਲੋਕ ਆਸਕੈਸਟਰਾ 'ਕੱਲੂ ਕੀ ਚੌਪਾਲ' ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਫ਼ੋਕ ਆਸਕੈਸਟਰਾ ਵਿਚ ਸੀਯੂ ਦੇ ਵਿਦਿਆਰਥੀਆਂ ਨੇ ਸਟੇਜ 'ਤੇ ਹਰਿਆਣਵੀ ਸੱਭਿਆਚਾਰ ਦੇ ਰੰਗ ਬਿਖੇਰੇ।
ਦੂਜੇ ਪਾਸੇ, ਕ੍ਰੀਏਟਿਵ ਕੋਰੀਓਗ੍ਰਾਫ਼ੀ ਸ਼੍ਰੇਣੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 'ਕਚਰਾ' ਥੀਮ 'ਤੇ ਪੇਸ਼ਕਾਰੀ ਕੀਤੀ, ਜਿਸ ਵਿੱਚ ਕੂੜੇ ਨਾਲ ਭਰੀ ਹੋਈ ਝੁੱਗੀ ਵਿੱਚ ਰਹਿੰਦੇ ਬੱਚਿਆਂ ਦੀ ਜ਼ਿੰਦਗੀ ਨੂੰ ਊਜਾਗਰ ਕੀਤਾ। ਇਸ ਪਰਫ਼ਾਰਮੈਂਸ ਵਿੱਚ ਕੂੜੇ ਵਿੱਚ ਸੁੱਟੇ ਹੋਈ ਬੱਚੀ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ, ਜੋ ਭੁੱਖ ਅਤੇ ਨਿਰਾਸ਼ਾ ਦੇ ਮਾਹੌਲ ਵਿੱਚ ਵੱਡੀ ਹੋਈ।
ਵੈਸਟਰਸ ਗਰੁੱਪ ਸੌਂਗ ਸ਼ੇ੍ਰਣੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੇ 'ਕੋਰਸ ਆਫ਼ ਪਰੇਜ਼' ਵਿਸ਼ੇ 'ਤੇ ਸ਼ਾਨਦਾਰ ਪੇਸ਼ਕਾਰੀ ਦਿੱਤੀ। ਇਸ ਵਿੱਚ ਸੀਯੂ ਦੇ ਵਿਿਦਿਆਰਥੀਆਂ ਨੇ ਅੰਗਰੇਜ਼ੀ ਗਾਣੇ ਨੂੰ ਆਪਣੇ ਸੁਰਾਂ ਦੇ ਨਾਲ ਸਜਾਇਆ। ਇਸ ਸ਼ੇ੍ਰਣੀ ਵਿੱਚ ਟੀਮ ਸੀਯੂ ਨੂੰ ਦੂਜਾ ਸਥਾਨ ਮਿਿਲਿਆ।
ਯੂਨੀਵਰਸਿਟੀ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ, "ਇਹ ਚੰਡੀਗੜ੍ਹ ਯੂਨੀਵਰਸਿਟੀ ਲਈ ਬਹੁਤ ਹੀ ਸਨਮਾਨ ਵਾਲੀ ਗੱਲ ਹੈ ਕਿ ਉਸ ਨੇ ਇਸ ਸਾਲ 5ਵੀਂ ਵਾਰ ਓਵਰਆਲ ਨੌਰਥ ਜ਼ੋਨ ਏਆਈਯੂ ਟਰਾਫ਼ੀ ਜਿੱਤੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਇਸ ਵੱਕਾਰੀ ਮੁਕਾਬਲੇ ਵਿੱਚ ਕਈ ਸ਼ੇ੍ਰਣੀਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਚੈਂਪੀਅਨ ਦਾ ਖ਼ਿਤਾਬ ਹਾਸਲ ਕੀਤਾ ਹੈ, ਜੋ ਕਿ ਵਿਿਦਿਆਰਥੀਆਂ ਦੀ ਵਿਲੱਖਣ ਬਹੁਮੁਖੀ ਪ੍ਰਤਿਭਾ ਦਾ ਸਬੂਤ ਹੈ। ਏਆਈਯੂ ਦੇ 39ਵੇਂ ਇੰਟਰ ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫ਼ੈਸਟੀਵਲ ਵਿੱਚ ਜੀ-ਜਾਨ ਲਗਾ ਦਿੱਤੀ ਹੈ, ਇਸ ਦਾ ਹੀ ਨਤੀਜਾ ਹੈ ਕਿ ਅੱਜ ਸੀਯੂ ਉੱਤਰ ਭਾਰਤ ਵਿੱਚ ਪਹਿਲੇ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਇਕਲੌਤੀ ਪ੍ਰਾਇਵੇਟ ਯੂਨੀਵਰਸਿਟੀ ਬਣੀ, ਜਿਸ ਨੇ ਪੰਜ ਸਾਲਾਂ ਵਿੱਚ ਤਿੰਨ ਵਾਰ (2024-25, 2020) ਏਆਈਯੂ ਇੰਟਰ-ਯੂਨੀਵਰਸਿਟੀ ਯੂਥ ਫ਼ੈਸਟੀਵਲ ਦੀ 'ਓਵਰਆਲ ਟਰਾਫ਼ੀ ਜਿੱਤੀ ਸੀ। ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਵਿਖੇ 38ਵੇਂ ਇੰਟਰ ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫ਼ੈਸਟੀਵਲ 2025 ਵਿੱਚ ਵੀ ਓਵਰਆਲ ਚੈਂਪੀਅਨ ਦਾ ਖ਼ਿਤਾਬ ਜਿੱਤਿਆ ਸੀ। ਇਹ ਸ਼ਾਨਦਾਰ ਪ੍ਰਾਪਤੀਆਂ ਸਾਡੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਵਚਨਬੱਧਤਾ ਦਾ ਪ੍ਰਮਾਣ ਹਨ। ਉਨ੍ਹਾਂ ਦੇ ਯਤਨਾਂ ਨੇ, ਸਾਡੇ ਫੈਕਲਟੀ ਅਤੇ ਸਟਾਫ ਦੇ ਅਨਮੋਲ ਮਾਰਗਦਰਸ਼ਨ ਅਤੇ ਸਮਰਥਨ ਦੇ ਨਾਲ, ਇਸ ਜਿੱਤ ਨੂੰ ਸੰਭਵ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।"
ਉਨ੍ਹਾਂ ਅੱਗੇ ਕਿਹਾ, "ਕਲਾ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਸਫਲਤਾ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ, ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਤੇ ਵਿਸ਼ੇਸ਼ ਜ਼ੋਰ ਦਿੰਦੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਇੱਕ ਛਾਪ ਛੱਡਣ ਲਈ ਜ਼ਰੂਰੀ ਸਾਰੇ ਹੁਨਰਾਂ ਨਾਲ ਲੈਸ ਕਰਦੀ ਹੈ। ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖੇਤਰਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਜ਼ਰੂਰੀ ਹੁਨਰਾਂ ਨਾਲ ਲੈਸ ਕਰਦੀ ਹੈ।“