ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ 'ਬੋਲਦੇ ਚਿਰਾਗ਼' ਪੁਸਤਕ ਰਿਲੀਜ਼
ਪਟਿਆਲਾ, 7 ਜਨਵਰੀ 2026- ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅਸ਼ਵਨੀ ਰਾਜਪੁਰਾ ਦੀ ਵਾਰਤਕ ਪੁਸਤਕ 'ਬੋਲਦੇ ਚਿਰਾਗ਼' ਰਿਲੀਜ਼ ਕੀਤੀ ਗਈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਲੇਖਕ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਹੋ ਰਹੇ ਕਾਰਜਾਂ ਦਾ ਭਰਵਾਂ ਸਵਾਗਤ ਕੀਤਾ ਜਾਣਾ ਬਣਦਾ ਹੈ ਤਾਂ ਕਿ ਲੇਖਕਾਂ ਅਤੇ ਖੋਜੀਆਂ ਵਿੱਚ ਹੋਰ ਉਤਸ਼ਾਹ ਪੈਦਾ ਹੋਵੇ।
ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਗੁਰਸੇਵਕ ਲੰਬੀ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਕਿਹਾ ਕਿ ਇਹ ਪੁਸਤਕ ਸਬਦ ਚਿੱਤਰਾਂ ਦੇ ਜ਼ਰੀਏ ਬਹੁਤ ਸਾਰੀਆਂ ਸ਼ਖਸ਼ੀਅਤਾਂ ਨੂੰ ਚਿੱਤਰਦੀ ਹੈ। ਦੁਨੀਆਂ ਵਿੱਚ ਚੰਗਾ ਕੰਮ ਕਰਨ ਵਾਲੇ ਲੋਕ ਚਿਰਾਗਾਂ ਵਰਗੇ ਹੁੰਦੇ ਹਨ ਜਿਨ੍ਹਾਂ ਤੋਂ ਚਾਨਣ ਲੈ ਕੇ ਦੂਸਰੇ ਲੋਕ ਆਪਣੀ ਜ਼ਿੰਦਗੀ ਨੂੰ ਰੋਸ਼ਨ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਵਾਰਤਕ ਦੇ ਖੇਤਰ ਵਿੱਚ ਉਹਨਾਂ ਦੀ ਇਹ ਦੂਸਰੀ ਪੁਸਤਕ ਹੈ। ਇਸ ਮੌਕੇ ਪੁਸਤਕ ਦੇ ਰਚੇਤਾ ਅਸ਼ਵਨੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸ਼ਖਸ਼ੀਅਤਾਂ ਤੋਂ ਪ੍ਰਭਾਵਿਤ ਰਿਹਾ ਹਾਂ ਤੇ ਮੇਰੀ ਇੱਛਾ ਸੀ ਕਿ ਇਹਨਾਂ ਸ਼ਖਸ਼ੀਅਤਾਂ ਨੂੰ ਕਲਮਬੱਧ ਕੀਤਾ ਜਾਵੇ। ਇਸ ਪੁਸਤਕ ਜ਼ਰੀਏ ਮੈਂ ਜ਼ਿੰਦਗੀ ਵਿੱਚ ਕੁਝ ਵੱਖਰਾ ਕਰਨ ਵਾਲੇ ਲੋਕਾਂ ਦੇ ਬਾਰੇ ਸ਼ਬਦ ਚਿੱਤਰ ਲਿਖੇ ਹਨ।
ਇਸ ਮੌਕੇ ਡਾ. ਹਰਜੀਤ ਸਿੰਘ ਸੱਧਰ, ਪੱਤਰਕਾਰ ਸਰਬਜੀਤ ਭੰਗੂ, ਦਰਸ਼ਨ ਸਿੰਘ, ਪ੍ਰਸਿੱਧ ਉਰਦੂ ਕਵੀ ਅੰਮ੍ਰਿਤਪਾਲ ਸਿੰਘ ਸੈਦਾ, ਇੰਜੀਨੀਅਰ ਅਸ਼ਵਨੀ, ਪ੍ਰੋਫ਼ੈਸਰ ਸੁਖਦੇਵ ਪੰਨੂ, ਪ੍ਰਿੰਸੀਪਲ ਮਨਿੰਦਰ ਪਾਲ ਕੌਰ, ਕੁਲਦੀਪ ਵਰਮਾ, ਗੁਰਬੀਰ ਸਿੰਘ, ਪਰਵੀਨ ਕੁਮਾਰ, ਸ਼੍ਰੀਮਤੀ ਨੀਨਾ ਰਤਨ ਮੌਜੂਦ ਰਹੇ।