ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਬਿਆਸ ਦਰਿਆ ਦਾ ਦੌਰਾ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 28 ਅਗਸਤ 2025 - ਅੱਜ ਕਰੀਬ ਦੋ ਵਜੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਬਿਆਸ ਦਰਿਆ ਵਿਚ ਆ ਰਹੇ ਪਾਣੀ ਦਾ ਜਾਇਜ਼ਾ ਲੈਣ ਲਈ ਕਸਬਾ ਬਿਆਸ ਦਰਿਆ ਪੁੱਜੇ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਸਹਾਇਤਾ ਲਈ ਲੋਕਾਂ ਦੇ ਦਰਬਾਰ ਵਿਚ ਖੜੀ ਹੈ। ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਡੇਰਾ ਬਿਆਸ ਨੂੰ ਜਾਂਦੀ ਸੜਕ ਉਪਰ ਮੀਟਰ ਗੇਜ ਤੇ ਪੁੱਜੇ ਕੇ ਉਨ੍ਹਾਂ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ ਇਸ ਵਕਤ ਬਿਆਸ ਦਰਿਆ ਰੈੱਡ ਅਲਰਟ ਤੋ ਥੋੜ੍ਹਾ ਹੀ ਥੱਲੇ ਚੱਲ ਰਿਹਾ ਸੀ।
ਇਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਮੀਡੀਆ ਕਰਮੀਆਂ ਨੂੰ ਮੁੱਖ ਮੰਤਰੀ ਦੇ ਨੇੜੇ ਜਾਣ ਤੋ ਵਰਜਿਆ ਗਿਆ ਜਿਸ ਕਾਰਨ ਮੀਡੀਆ ਕਰਮੀਆਂ ਵੱਲੋਂ ਬਾਈਕਾਟ ਕਰਕੇ ਦੂਰ ਸੜਕ ਤੇ ਖੜੇ ਹੋ ਗਏ। ਜਿਸ ਦੌਰਾਨ ਮੁੱਖ ਮੰਤਰੀ ਦਾ ਕਾਫ਼ਲਾ ਮੀਡੀਆ ਕੋਲ ਦੀ ਲੰਘਣ ਲੱਗਾ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਆਪਣੀ ਗੱਡੀ ਰੋਕ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।ਇਸ ਮੌਕੇ ਇਕ ਟੀ ਵੀ ਚੈਨਲ ਦਾ ਲੋਗ ਉਤਾਰ ਕੇ ਉਨ੍ਹਾਂ ਵਧੀਆ ਮਾਹੌਲ ਵਿਚ ਗੱਲਬਾਤ ਕੀਤੀ।