ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ਤੇ ਰਵੀਇੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ
- ਢੀਂਡਸਾ ਨੇ ਲੰਮਾਂ ਸਮਾਂ ਪੰਜਾਬ ਦੀ ਪੰਥਕ ਤੇ ਸਿਆਸਤ ਵਿੱਚ ਯੋਗਦਾਨ - ਸਾਬਕਾ ਸਪੀਕਰ
ਚੰਡੀਗੜ੍ਹ 28 ਮਈ 2025 - ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਸ ਰਵੀਇੰਦਰ ਸਿੰਘ ਨੇ ਕਿਹਾ ਕਿ ਸ ਢੀਂਡਸਾ ਟਕਸਾਲੀ ਅਕਾਲੀ ਆਗੂ ਸਨ, ਜਿਨ੍ਹਾਂ ਲੰਮਾਂ ਸਮਾਂ ਪੰਜਾਬ ਦੀ ਪੰਥਕ ਤੇ ਸਿਆਸੀ ਸਭਾਵਾਂ ਵਿੱਚ ਯੋਗਦਾਨ ਦਿੱਤਾ। ਇਸ ਮੌਕੇ ਸਾਬਕਾ ਸਪੀਕਰ ਨੇ ਪੀੜਤ ਪਰਿਵਾਰ ਤੇ ਪੁੱਤਰ ਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਅਰਦਾਸ ਬੇਨਤੀ ਕੀਤੀ ਕਿ ਪ੍ਰਮਾਤਮਾ ਉਨਾਂ ਦੀ ਰੂਹ ਨੂੰ ਸਕੂਨ ਦੇਵੇ।ਇਹ ਪੀੜਤ ਪਰਿਵਾਰ ਵਲੋਂ ਦੱਸਿਆ ਗਿਆ ਕਿ ਉਹ ਫੇਫੜਿਆਂ ਦੀ ਇਨਫੈਕਸ਼ਨ ਤੋਂ ਪੀੜਤ ਸਨ ਅਤੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ।