ਭਾਜਪਾ ਆਗੂ ਪਰਮਪਾਲ ਕੌਰ ਸਿੱਧੂ ਨੇ ਕੀਤੀ ਮੁੱਖ ਮੰਤਰੀ ਖਿਲਾਫ ਕਾਰਵਾਈ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 16 ਜੂਨ 2026 :ਸ਼੍ਰੀ ਅਕਾਲ ਤਖ਼ਤ ਸਾਹਿਬ ਡੇ ਜਥੇਦਾਰ ਕੁਲਦੀਪ ਸਿੰਘ ਗੜਗਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਹੋ ਰਹੀ ਵੀਡੀਓ ਡੇ ਸਹੀ ਹੋਣ ਅਤੇ ਮੁੱਖ ਮੰਤਰੀ ਵਿਰੁੱਧ ਸੁਣਾਏ ਫੈਸਲੇ ਤੋਂ ਬਾਅਦ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਪਰਮਪਾਲ ਕੌਰ ਸਿੱਧੂ ਦੀ ਅਗਵਾਈ ਚ ਜਿਲ੍ਹਾ ਬਠਿੰਡਾ ਰੂਰਲ ਦੇ ਸੀਨਿਅਰ ਆਗੂਆਂ ਨੇ ਵੀ ਮੁੱਖ ਮੰਤਰੀ ਤੇ ਕਾਰਵਾਈ ਦੀ ਮੰਗ ਕੀਤੀ ਹੈ।ਸਾਬਕਾ ਆਈ ਏ ਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਕਿਹਾ ਕੇ ਸ਼੍ਰੀ ਅਕਾਲ ਤਖ਼ਤ ਦੀ ਫਸੀਲ ਜਾਂ ਅਕਾਲ ਤਖ਼ਤ ਦੇ ਸੈਕਟਰੇਟ ਚ ਪੰਜ ਪਿਆਰਿਆਂ ਦੀ ਹਾਜ਼ਿਰੀ ਚ ਲਿਆ ਗਿਆ ਫੈਸਲਾ ਹਰ ਸਿੱਖ ਪ੍ਰਵਾਨ ਕਰਦਾ ਹੈ ਸਿੱਖ ਮਰਿਆਦਾ ਅਨੁਸਾਰ ਪੂਰੀ ਸਿੱਖ ਸੰਗਤ ਇਹ ਫੈਸਲਾ ਮੰਨਣ ਲਈ ਪਾਬੰਦ ਹੈ । ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਦੇ ਇਸ ਵਰਤਾਰੇ ਦੀ ਨਿੰਦਾ ਕਰਦੀ ਹੈ ਆਮ ਆਦਮੀ ਪਾਰਟੀ ਇਸਦੇ ਮੰਤਰੀ ਅਤੇ ਵਿਧਾਇਕਾਂ ਦੀ ਇਸ ਮਾਮਲੇ ਚ ਚੁੱਪ ਸਮਝ ਤੋਂ ਪਰੇ ਹੈ।
ਭਾਜਪਾ ਆਗੂ ਨੇ ਕਿਹਾ ਕਿ ਲੈਬ ਵੱਲੋਂ ਵੀਡੀਓ ਨੂੰ ਸਹੀ ਹੋਣਾ ਤਸਦੀਕ ਕੀਤੇ ਜਾਣ ਤੀ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਤਰੁੰਤ ਨਵੇਂ ਬਣੇ ਕਨੂੰਨ ਅਧੀਨ ਪਰਚਾ ਦਰਜ ਹੋਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਵੱਲੋਂ ਵੀਡੀਓ ਤੇ ਚੁੱਕੇ ਜਾ ਰਹੇ ਸਵਾਲਾਂ ਵਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕੇ ਪਹਿਲਾਂ ਆਮ ਆਦਮੀ ਪਾਰਟੀ ਇਸ ਦੇ ਏ ਆਈ ਨਾਲ ਬਣੇ ਹੋਣ ਦੀ ਗੱਲ ਕਰ ਰਹੀ ਸੀ ਹੁਣ ਵੀਡੀਓ ਦੇ ਸਹੀ ਹੋਣ ਅਤੇ ਵੀਡੀਓ ਚ ਵਿਖਾਈ ਦੇ ਰਹੇ ਆਦਮੀ ਦੇ ਮੁੱਖ ਮੰਤਰੀ ਨਾਂ ਹੋਣ ਵਰਗੀ ਬੇਤੁੱਕੀ ਬਿਆਨਬਾਜੀ ਕੀਤੀ ਜਾ ਰਹੀ ਹੈ ਇਸ ਮੌਕੇ ਐਸ ਸੀ ਵਿੰਗ ਪ੍ਰਧਾਨ ਸਵਰਨ ਸਿੰਘ ਮਹਿਲਾ ਮੋਰਚਾ ਪ੍ਰਧਾਨ ਸੁੱਖਵਿੰਦਰ ਕੌਰ ਸ਼ੇਰਗੜ੍ਹ, ਜਰਨਲ ਸਕੱਤਰ ਮੇਜਰ ਸਿੰਘ ਬਰਾੜ , ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਅਤੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਿਰ ਸਨ।