ਨਿਰੰਕਾਰੀ ਮਿਸ਼ਨ ਨੇ ਸੰਤ ਨਿਰੰਕਾਰੀ ਭਵਨ ਵਿਖੇ ਬੱਚਿਆਂ ਦਾ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 16 ਜੂਨ 2025: ਸੰਤ ਨਿਰੰਕਾਰੀ ਸਤਸੰਗ ਭਵਨ ਬਠਿੰਡਾ ਵਿਖੇ ਸੰਯੋਜਕ ਲੇਵਲ ਦਾ ਨਿਰੰਕਾਰੀ ਬਾਲ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਤ ਨਿਰੰਕਾਰੀ ਮਿਸਨ ਬਠਿੰਡਾ ਜਿਲ੍ਹੇ ਦੀਆਂ ਨੌ ਬਰਾਂਚਾਂ ਭੁਚੋ ਮੰਡੀ, ਗੋਨਿਆਣਾ ਮੰਡੀ, ਰਾਮਾਂ ਮੰਡੀ, ਕੋਟਸ਼ਮੀਰ,ਸੰਗਤ ਮੰਡੀ, ਮੁਲਤਾਨੀਆ, ਗਹਿਰੀ ਬੁੱਟਰ, ਤਲਵੰਡੀ ਸਾਬੋ ਅਤੇ ਬਠਿੰਡਾ ਦੇ ਬੱਚਿਆਂ ਨੇ ਭਾਗ ਲਿਆ। ਇਸ ਬਾਲ ਸਮਾਗਮ ਦੀ ਅਗਵਾਈ ਕਰਦੇ ਹੋਏ ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਦੇ ਸੰਯੋਜਕ ਸ੍ਰੀ ਆਦਰਸ਼ ਮੋਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੇ ਅਵਤਾਰ ਬਾਣੀ, ਹਰਦੇਵ ਬਾਣੀ ਦੇ ਸਰਲੋਕ, ਗੀਤ, ਸਕਿੱਟ, ਅੰਤਾਕਸ਼ਰੀ, ਵਿਚਾਰ ਅਤੇ ਬਾਲ ਸੰਗਤ ਦੇ ਸਲੇਬਸ ਆਦਿ 'ਚੋਂ ਪੇਸ਼ਕਾਰੀ ਕਰਦੇ ਹੋਏ ਇਹ ਦੱਸਣ ਦਾ ਯਤਨ ਕੀਤਾ ਕਿ ਗੁਰੂ ਮਰਿਆਦਾ ਅਤੇ ਅਨੁਸ਼ਾਸਨ ਵਿੱਚ ਰਹਿਕੇ ਖੁਸ਼ਹਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਇਸ ਮੋਕੇ ਤੇ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਖੋਖਰ ਦੀ ਪ੍ਰਚਾਰਕ ਭੈਣ ਸੁਖਪਾਲ ਕੌਰ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਨ ਸਾਫ਼ ਤੇ ਕੋਮਲ ਹੁੰਦੇ ਹਨ ਜੇਕਰ ਇਹ ਸੰਸਾਰ ਵਿੱਚ ਰਹਿੰਦੇ ਹਨ ਤਾਂ ਸੰਸਾਰ ਰੰਗ ਚੜ੍ਹ ਜਾਵੇਗਾ, ਜੇਕਰ ਬਚਪਨ ਤੋਂ ਹੀ ਨਿਰੰਕਾਰ ਵਿੱਚ ਰਹਿਣਗੇ ਤਾਂ ਨਿਰੰਕਾਰ ਦਾ ਰੰਗ ਚੜ੍ਹ ਜਾਵੇਗਾ। ਇਹ ਮਾਤਾ ਪਿਤਾ ਦੀ ਜੁਂਮੇਵਾਰੀ ਹੁੰਦੀ ਹੈ ਕਿ ਉਹ ਬੱਚਿਆਂ ਨੂੰ ਸੰਗਤ ਵਿੱਚ ਲੈਕੇ ਆਉਣਾ ਤਾਂ ਜੋ ਇਨ੍ਹਾਂ ਅੰਦਰ ਬਚਪਨ ਤੋਂ ਪਰਮਾਤਮਾ ਦੇ ਨਾਮ ਦੀ ਚਾਹਤ ਪੈਦਾ ਹੋਵੇ। ਅੰਤ ਵਿੱਚ ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਦੇ ਸੰਯੋਜਕ ਸ੍ਰੀ ਆਦਰਸ਼ ਮੋਹਨ ਨੇ ਵੱਖ ਵੱਖ ਬਰਾਂਚਾਂ ਤੋਂ ਸਮਾਗਮ 'ਚ ਆਏ ਮੁਖੀ, ਸੰਯੋਜਕਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ।