
ਪੁਸਤਕ "ਖਲਾਅ ਵਿੱਚ ਖਿਲਰੇ ਖ਼ਤ" ਅਤੇ ਕਾਵਿ ਸੰਗ੍ਰਿਹ "ਮੇਰੇ ਹਿੱਸੇ ਦਾ ਸੂਰਜ" ਤੇ ਵਿਚਾਰ ਚਰਚਾ
ਬਾਪੂ ਨਛੱਤਰ ਸਿੰਘ ਚਹਿਲ ਦਾ ਵਿਸ਼ੇਸ਼ ਸਨਮਾਨ
ਊੜਾ ਮੈਗਜ਼ੀਨ ਲੋਕ ਅਰਪਣ ਕੀਤਾ ਗਿਆ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 08 ਜੂਨ 2026:- ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਅਮਰਜੀਤ ਲਾਇਬ੍ਰੇਰੀ ਭਾਦਸੋਂ ਰੋਡ ਪਟਿਆਲਾ ਵਿਖੇ ਇਕ ਸਾਹਿਤਕ ਮਿਲਣੀ ਕਰਵਾਈ ਗਈ। ਸੁਖਵਿੰਦਰ ਚਹਿਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੌੜ, ਸਤਨਾਮ ਚੌਹਾਨ ਤੇ ਪਾਲ ਖਰੌੜ ਵੱਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਗਗਨ ਮੀਤ ਦੀ ਵਾਰਤਕ ਪੁਸਤਕ "ਖ਼ਲਾਅ ਵਿੱਚ ਖਿਲੱਰੇ ਖ਼ਤ" ਅਤੇ ਰਾਜੀਵ ਸੇਠ ਦੇ ਕਵਿ ਸੰਗ੍ਰਿਹ “ਮੇਰੇ ਹਿੱਸੇ ਦ ਸੂਰਜ" ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਵਿਸ਼ੇਸ਼ ਆਯੋਜਨ ਵਿਚ ਡਾ. ਅਮਰਜੀਤ ਕੌਂਕੇ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਲਕਸ਼ਮੀ ਨਰਾਇਣ ਭੀਖੀ, ਅਮਰਜੀਤ ਕਸਕ, ਡਾ. ਹਰਮਨ, ਬਲਬੀਰ ਸਿੰਘ ਦਿਲਦਾਰ, ਨਛੱਤਰ ਸਿੰਘ ਚਹਿਲ, ਅੰਮ੍ਰਿਤਪਾਲ ਸਿੰਘ ਸ਼ੈਦਾ, ਬਚਨ ਸਿੰਘ ਗੁਰਮ, ਜੋਗਾ ਸਿੰਘ ਧਨੌਲਾ, ਬਲਵਿੰਦਰ ਭੱਟੀ, ਇੰਜ. ਜਗਰਾਜ ਸਿੰਘ, ਸਤਨਾਮ ਕੌਰ ਚੌਹਾਨ, ਕਮਲ ਸੇਖੋਂ, ਸੁਖਵਿੰਦਰ ਕੌਰ, ਕੁਲਵਿੰਦਰ ਚਾਵਲਾ, ਜਸਵਿੰਦਰ ਕੌਰ, ਹਰਚਰਨ ਸਿੰਘ, ਰਣਧੀਰ, ਦਰਸ਼ਨ ਸਿੰਘ, ਫਤਿਹਜੀਤ ਸਿੰਘ, ਤਰਸੇਮ ਸਿੰਘ, ਭਾਗ ਸਿੰਘ, ਆਤਮਾ ਸਿੰਘ, ਪੁਸ਼ਪਿੰਦਰ ਸਿੰਘ, ਸੁਖਵਿੰਦਰ ਚਹਿਲ, ਹਰਦੀਪ ਸੱਭਰਵਾਲ, ਪਾਲ ਖਰੌੜ, ਅਮਰਜੀਤ ਖਰੌੜ, ਨਵਦੀਪ ਸਿੰਘ ਮੁੰਡੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਮਾਗਮ ਦੇ ਪਹਿਲੇ ਪੜਾਅ ਵਿੱਚ ਮੰਚ ਸੰਚਾਲਨ ਕਰਦੇ ਹੋਏ ਸੁਖਵਿੰਦਰ ਚਹਿਲ ਨੇ ਹਾਜ਼ਰੀਨ ਨਾਲ ਰਾਜੀਵ ਸੇਠ ਦੀ ਰਸਮੀ ਜਾਨ ਪਹਿਚਾਣ ਕਰਵਾਈ। ਇਸ ਉਪਰੰਤ ਰਾਜੀਵ ਸੇਠ ਨੇ ਆਪਣੇ ਕਾਵਿ ਸੰਗ੍ਰਹਿ ਵਿੱਚੋਂ ਚੌਣਵੀਆਂ ਕਵਿਤਾਵਾਂ ਸਭ ਦੇ ਸਾਹਮਣੇ ਪ੍ਰਸਤੁਤ ਕੀਤੀਆਂ। ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਡਾ. ਅਰਵਿੰਦਰ ਕੌਰ ਕਾਕੜਾ ਨੇ ਰਾਜੀਵ ਸੇਠ ਦੀ ਕਵਿਤਾਵਾਂ ਦੇ ਹਵਾਲੇ ਤੋਂ ਉਹਨਾਂ ਵਿਚਲੇ ਸਮਾਜਿਕ ਸਰੋਕਾਰਾਂ ਅਤੇ ਬਿੰਬਾਂ ਦੀ ਚਰਚਾ ਕਰਦੇ ਹੋਏ ਕਾਵਿ ਸੰਗ੍ਰਹਿ ਦੀ ਖੂਬੀਆਂ ਤੇ ਖਾਮੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਲਕਸ਼ਮੀ ਨਰਾਇਣ ਭੀਖੀ ਨੇ ਰਾਜੀਵ ਸੇਠ ਦੀਆਂ ਕਵਿਤਾਵਾਂ ਦੀ ਪੜਚੋਲ ਕਰਦਿਆਂ ਕਿਹਾ ਕਿ ਰਾਜੀਵ ਸੇਠ ਦੀਆਂ ਕਵਿਤਾਵਾਂ ਸਰੋਕਾਰਾਂ ਦੇ ਨਾਲ ਹੀ ਪ੍ਰੇਮ ਭਾਵ ਨੂੰ ਵੀ ਬਾਖੂਬੀ ਪ੍ਰਸਤੁਤ ਕਰਦੀਆਂ ਹਨ। ਅਮਰਜੀਤ ਕਸਕ ਨੇ ਕਾਵਿ ਸੰਗ੍ਰਿਹ ਦੇ ਅਧਿਆਤਮਕ ਪੱਖ ਬਾਰੇ ਗੱਲ ਕੀਤੀ, ਹਰਦੀਪ ਸੱਭਰਵਾਲ, ਸਤਨਾਮ ਕੌਰ ਚੌਹਾਨ, ਬਲਵਿੰਦਰ ਸਿੰਘ ਭੱਟੀ, ਨਵਦੀਪ ਸਿੰਘ ਮੁੰਡੀ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਦੂਜੇ ਪੜਾਅ ਵਿੱਚ ਨਵਦੀਪ ਸਿੰਘ ਮੁੰਡੀ ਨੇ ਮੰਚ ਸੰਚਾਲਨ ਕਰਦਿਆਂ ਗਗਨ ਮੀਤ ਦੀ ਵਾਰਤਕ ਪੁਸਤਕ "ਖ਼ਲਾਅ ਵਿੱਚ ਖਿੱਲਰੇ ਖ਼ਤ " ਬਾਰੇ ਵਿਚਾਰ ਚਰਚਾ ਸ਼ੁਰੂ ਕਰਵਾਈ ਜਿਸ ਵਿਚ ਹਰਦੀਪ ਸੱਭਰਵਾਲ ਨੇ ਪੁਸਤਕ ਦੇ ਹਵਾਲੇ ਨਾਲ ਸਿੰਗਲ ਪੇਰੈਂਟਿਂਗ ਤੇ ਪਿੱਤਰਸੱਤਾ, ਹਰਮਨ ਨੇ ਬਾਲ ਮਨੋਵਿਗਿਆਨ, ਅਰਵਿੰਦਰ ਕੌਰ ਕਾਕੜਾ ਨੇ ਪਿਤਾ ਪੁੱਤਰੀ ਮੋਹ, ਲਕਸ਼ਮੀ ਨਰਾਇਣ ਭੀਖੀ ਨੇ ਆਧੁਨਿਕ ਰਿਸ਼ਤਿਆਂ ਦੀ ਤ੍ਰਾਸਦੀ ਵਰਗੇ ਬਿੰਬਾਂ ਬਾਰੇ ਵਿਚਾਰ ਪ੍ਰਗਟ ਕੀਤੇ। ਦਰਸ਼ਨ ਸਿੰਘ ਤੇ ਬਚਨ ਸਿੰਘ ਗੁਰਮ ਨੇ ਵੀ ਗਗਨ ਮੀਤ ਦੀ ਪੁਸਤਕ ਤੇ ਗੰਭੀਰ ਵਿਚਾਰ ਕਰਚਾ ਕੀਤੀ। ਵਿਚਾਰ ਚਰਚਾ ਦੇ ਅੰਤ ਵਿਚ ਡਾ. ਅਮਰਜੀਤ ਕੌਂਕੇ, ਨੇ ਦੋਵੇਂ ਪੁਸਤਕਾਂ ਦੇ ਸਮੁੱਚੇ ਪ੍ਰਭਾਵ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਹਿਤ ਪ੍ਰੇਮੀਆਂ ਲਈ ਦੋਵੇਂ ਪੁਸਤਕਾਂ ਪੜ੍ਹਨਯੋਗ ਤੇ ਸਾਂਭਣਯੋਗ ਹਨ। ਉਪਰੰਤ ਇੰਜ ਜੁਗਰਾਜ ਸਿੰਘ ਨੇ ਸਾਂਝਾ ਸਾਹਿਤਕ ਮੰਚ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਸਾਂਝਾ ਸਾਹਿਤਕ ਮੰਚ ਵੱਲੋਂ ਗਗਨ ਮੀਤ ਤੇ ਰਾਜੀਵ ਸੇਠ ਦਾ ਸਨਮਾਨ ਕੀਤਾ ਗਿਆ। ਮੰਚ ਵਿੱਸ ਸ਼ਾਮਿਲ ਧੀਆਂ ਨੇ ਬਾਪੂ ਨਛੱਤਰ ਸਿੰਘ ਚਹਿਲ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਤੇ ਸਾਹਿਤਿਕ ਮੈਗਜ਼ੀਨ ਊੜਾ ਦਾ ਪਹਿਲਾ ਅੰਕ ਵੀ ਲੋਕ ਅਰਪਣ ਕੀਤਾ ਗਿਆ।