ਸੇਂਟ ਕਬੀਰ ਸਕੂਲ ਦੇ ਰਿਕਾਰਡ ਤੋੜ ਨਤੀਜੇ ਨੇ ਪੂਰੇ ਇਲਾਕੇ ਵਿਚ ਵਾਹ-ਵਾਹ ਖੱਟੀ..
ਨਾਨ ਮੈਡੀਕਲ ਗਰੁੱਪ ਦੀ ਵਿਦਿਆਰਥਣ ਅੰਕਿਤਾ ਸ਼ਰਮਾ 97•6 ਫੀਸਦੀ ਅੰਕ ਲੈ ਕੇ ਮੋਹਰੀ ਰਹੀ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 14 ਮਈ
ਸੀ .ਬੀ .ਐਸ. ਈ (2025-2026) ਦੇ ਐਲਾਨੇ ਗਏ ਨਤੀਜਿਆਂ ਵਿੱਚ ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਿਕਾਰਡਤੋੜ ਤੇ ਬੇਮਿਸਾਲ ਨਤੀਜਾ ਦੇ ਕੇ ਸਕੂਲ ਤੇ ਮਾਪਿਆਂ ਦਾ ਨਾਂ ਪੂਰੇ ਇਲਾਕੇ ਵਿੱਚ ਰੌਸ਼ਨ ਕੀਤਾ ਹੈ। ਇਸ ਮੌਕੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਦੀ ਖੁਸ਼ੀ ਪ੍ਰਗਟਾਉਂਦੇ ਹੋਏ ਪ੍ਰਿੰਸੀਪਲ ਐੱਸ.ਬੀ.ਨਾਯਰ ਨੇ ਦੱਸਿਆ ਕਿ ਇਸ ਸਾਲ ਕੁੱਲ 152 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦੀ ਦਿੱਤੀ ਸੀ। ਜਿਸ ਵਿੱਚੋਂ 42 ਨਾਨ ਮੈਡੀਕਲ, 49 ਮੈਡੀਕਲ, 49 ਕਾਮਰਸ ਤੇ ਆਰਟਸ ਗਰੁੱਪ ਦੇ 12 ਵਿਦਿਆਰਥੀ ਸਨ।
ਪੱਛੜੇ ਇਲਾਕੇ ਵਿੱਚ ਪੜ੍ਹਾਈ ਕਰਨ ਦੇ ਬਾਵਜੂਦ ਵੀ ਸ਼ਹਿਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੱਕਰ ਦਿੰਦੇ ਹੋਏ ਸਕੂਲ ਵਿੱਚ ਨਾਨ ਮੈਡੀਕਲ ਗਰੁੱਪ ਦੀ ਵਿਦਿਆਰਥਣ ਅੰਕਿਤਾ ਸ਼ਰਮਾ 97.6 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਕਾਮਰਸ ਗਰੁੱਪ ਦੇ ਵਿਦਿਆਰਥੀਆਂ
ਰਮਨਪ੍ਰੀਤ ਕੌਰ ਤੇ ਜਸਪ੍ਰੀਤ ਸਿੰਘ ਨੇ 96.6 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਅਤੇ ਪ੍ਰਤਿਸ਼ਠਾ ਠਾਕੁਰ ਨੇ 96% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਨਾਨ - ਮੈਡੀਕਲ ਗਰੁੱਪ ਵਿੱਚੋਂ ਅੰਕਿਤਾ ਸ਼ਰਮਾ, ਸਪੁੱਤਰੀ ਗਗਨਦੀਪ ਸ਼ਰਮਾ /ਪ੍ਰੇਮ ਲਤਾ ਜਲਾਲਪੁਰ ਨੇ 97.6 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ , ਵਿਕਾਸ ਠਾਕੁਰ ਸਪੁੱਤਰ ਜਨਕ ਸਿੰਘ/ ਇੰਦੂ ਬਾਲਾ ਚਿੱਬ ਨੇ 95.8 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ, ਰੂਹਾਨਜੋਤ ਸਿੰਘ, ਸਪੁੱਤਰ ਵਿਜੈ ਕੁਮਾਰ/ ਰਜਵੰਤ ਕੌਰ,ਭੈਣੀ ਬਾਂਗਰ ਨੇ 92.4 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ।
ਕਾਮਰਸ ਗਰੁੱਪ ਦੇ ਵਿਦਿਆਰਥੀਆਂ ਵਿੱਚੋਂ ਰਮਨਪ੍ਰੀਤ ਕੌਰ, ਸਪੁੱਤਰੀ ਸੱਜਣ ਸਿੰਘ /ਬਲਵਿੰਦਰ ਕੌਰ, ਸਹਾਇਪੁਰ ਤੇ ਜਸਪ੍ਰੀਤ, ਸਪੁੱਤਰ ਰਾਜਕੁਮਾਰ /ਰਣਜੀਤ ਕੌਰ, ਭੁੰਬਲੀ 96.6 ਅੰਕਾਂ ਨਾਲ ਪਹਿਲਾਂ ਸਥਾਨ, ਪ੍ਰਤਿਸਠਾ ਠਾਕੁਰ, ਸਪੁੱਤਰੀ ਸਲਿੰਦਰ ਸਿੰਘ/ ਅਨੂ ਸਿੰਘ ਕਾਹਨੂੰਵਾਨ ਨੇ 96 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਅਤੇ ਅਰਸ਼ਪ੍ਰੀਤ ਕੌਰ ਸਪੁੱਤਰੀ ਰਣਜੀਤ ਸਿੰਘ/ ਮਨਜੀਤ ਕੌਰ ਛੀਨਾ ਰੇਤ ਵਾਲਾ ਨੇ 95.8 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ।

ਮੈਡੀਕਲ ਗਰੁੱਪ ਵਿੱਚੋਂ ਲਕਸ਼ਪ੍ਰੀਤ ਕੌਰ ਸਪੁੱਤਰੀ ਮਨਜੀਤ ਸਿੰਘ/ ਭੁਪਿੰਦਰਜੀਤ ਕੌਰ, ਲੋਧੀਪੁਰ ਨੇ 91 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਸਪੁੱਤਰੀ ਰਜਿੰਦਰ ਸਿੰਘ/ ਹਰਜੀਤ ਕੌਰ ਭੇਟ ਪੱਤਣ ਨੇ 90.6 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਤੇ ਅਨਮੋਲਪ੍ਰੀਤ ਸਿੰਘ , ਸਪੁੱਤਰ ਸੁਖਵਿੰਦਰ ਸਿੰਘ/ ਸੁਰਿੰਦਰ ਕੌਰ ਫੇਰੋਚੇਚੀ ਨੇ 89 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ।
ਆਰਟਸ ਗਰੁੱਪ ਵਿੱਚੋਂ ਅਰਸ਼ਪ੍ਰੀਤ ਕੌਰ, ਸਪੁੱਤਰੀ ਵਰਿੰਦਰ ਸਿੰਘ/ ਹਰਜੀਤ ਕੌਰ ਠੱਕਰ ਸੰਧੂ ਨੇ 93.8 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਨਿਮਰਤ ਬਾਜਵਾ ਸਪੁੱਤਰੀ ਜਸਬੀਰ ਸਿੰਘ/ ਦੇਵੀ ਬਾਜਵਾ ਫੇਰੋਚੇਚੀ ਨੇ 86 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਅਤੇ ਮਹਿਕਪ੍ਰੀਤ ਕੌਰ ਸਪੁੱਤਰੀ ਗੁਰਮੀਤ ਸਿੰਘ/ ਜਸਕਿੰਦਰ ਕੌਰ, ਚੱਕ ਸ਼ਰੀਫ ਨੇ 84 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕਰਕੇ ਆਪਣੀ ਦਿ੍ੜ ਮਿਹਨਤ ਤੇ ਲਗਨ ਦਾ ਸਬੂਤ ਦੇ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਇਕ ਮੀਲ-ਪੱਥਰ ਸਾਬਿਤ ਕੀਤਾ ਹੈ ।
ਇਸੇ ਤਰ੍ਹਾਂ ਪੂਰੇ ਕਿਰਨਜੋਤ ਕੌਰ 94.4%, ਖੁਸ਼ਪ੍ਰੀਤ ਕੌਰ 94.2%, ਹਰਮੀਨ ਕੌਰ 93%, ਜਸ਼ਨਪ੍ਰੀਤ ਕੌਰ 91%, ਗੁਰਲੀਨ ਕੌਰ 90.4%, ਅਰੁਣਪ੍ਰੀਤ ਸਿੰਘ 90.4% ਸਿਮਰਨ ਸੈਣੀ 90.4% ਏਕਮਪ੍ਰੀਤ ਕੌਰ 90.2% ਅੰਕ ਲੈ ਕੇ ਸਕੂਲ ਦਾ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸੋ 19 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਲਏ, 49 ਵਿਦਿਆਰਥੀਆਂ ਨੇ 80 ਫੀਸਦੀ ਤੋਂ ਉੱਪਰ ਅਤੇ ਬਾਕੀ ਸਾਰੇ ਵਿਦਿਆਰਥੀਆਂ 70 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਫਸਟ ਡਿਵੀਜ਼ਨ ਲੈ ਕੇ ਸਕੂਲ ਦੇ ਮਾਣ ਨੂੰ ਵਧਾਇਆ ਹੈ।
ਸਕੂਲ ਦੇ 29 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿੱਚੋਂ 100/100 ਅੰਕ ਅਤੇ 1 ਵਿਦਿਆਰਥੀ ਨੇ ਮਾਰਕੀਟਿੰਗ ਵਿੱਚੋਂ 100/100 ਅੰਕ ਲੈ ਕੇ ਆਪਣੀ ਕਾਮਯਾਬੀ ਦਾ ਸਬੂਤ ਦਿੱਤਾ ।
ਆਪਣੇ ਸ਼ਾਨਦਾਰ ਨਤੀਜੇ ਨੂੰ ਦੇਖ ਕੇ ਹੋਣਹਾਰ ਵਿਦਿਆਰਥੀਆਂ ਨੇ ਪ੍ਰਿੰਸੀਪਲ ਜੀ ਮੈਨਜਮੈਂਟ ਮੈਂਬਰਾਂ, ਸਕੂਲੀ ਅਧਿਆਪਕਾਂ ਤੇ ਆਪਣੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਿਉਂਕਿ ਇਹਨਾਂ ਸਾਰਿਆਂ ਦੇ ਸਮੂਹਿਕ ਸਹਿਯੋਗ ਸਦਕਾ ਹੀ ਉਹ ਇਹ ਸ਼ਾਨਦਾਰ ਨਤੀਜਾ ਦੇਣ ਦੇ ਕਾਬਲ ਬਣੇ ਹਨ।
ਇਸ ਖੁਸ਼ੀ ਦੇ ਮੌਕੇ ਤੇ ਪ੍ਰਿੰਸੀਪਲ ਜੀ ਤੇ ਮੈਡਮ ਨਵਦੀਪ ਕੌਰ ਤੇ ਮੈਡਮ ਕੁਲਦੀਪ ਕੌਰ ਨੇ ਸਮੁੱਚੇ ਸਕੂਲ ਨੂੰ ਵਧਾਈ ਦਿੱਤੀ ਤੇ ਹਮੇਸ਼ਾ ਜ਼ਿੰਦਗੀ ਦੇ ਆਉਣ ਵਾਲੇ ਸਫ਼ਰ ਦੀ ਸਹੀ ਚੋਣ ਕਰਕੇ ਨਵੇਂ ਮੁਕਾਮ ਤੇ ਨਵੀਂ ਪਹਿਚਾਣ ਬਣਾਉਂਦੇ ਰਹਿਣ ਦੀ ਕਾਮਨਾ ਕੀਤੀ ਤੇ ਕਿਹਾ ਕਿ ਸਕੂਲ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਉੱਚ ਗੁਣਵੰਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਰਹੇਗਾ । ਇਸ ਮੌਕੇ ਸੁਨੀਤ ਠਾਕੁਰ , ਸੁਮਿਤ ਰਤੂ ,ਜਸਵਿੰਦਰ ਕੌਰ, ਨਿਸ਼ਾ ਸੱਗੜ, ਮੈਡਮ ਮਨੂੰ,ਵਿਸ਼ਾਲ ਸਿੰਘ, ਕਿਰਨ ਬਾਲਾ,ਕਰਮਜੀਤ ਕੌਰ, ਮਨਦੀਪ ਕੌਰ, ਰਿਧੀਕਾ ਜੈਨ ਤੇ ਹੋਰ ਸਕੂਲ ਅਧਿਆਪਕ ਹਾਜ਼ਰ ਸਨ।