ਪ੍ਰਧਾਨ ਮੰਤਰੀ ਦੀਆਂ ਨਸੀਹਤਾਂ ਤੋਂ ਭੜਕੀ ਕਾਂਗਰਸ ਨੇ ਕਟਹਿਰੇ ਵਿੱਚ ਖੜਾਈ ਕੇਂਦਰ ਸਰਕਾਰ
ਅਸ਼ੋਕ ਵਰਮਾ
ਬਠਿੰਡਾ, 14ਮਈ 2026 : ਪੰਜਾਬ ਕਾਂਗਰਸ ਦੇ ਸਹਾਇਕ ਇੰਚਾਰਜ ਰਵਿੰਦਰ ਡਾਲਵੀਆ ਅੱਜ ਬਠਿੰਡਾ ਪਹੁੰਚੇ। ਇਸ ਮੌਕੇ ਉਹਨਾਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਸਮੁੱਚੀ ਲੀਡਰਸ਼ਿਪ ਨਾਲ ਆਉਂਦੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਰਣਨੀਤੀ ਤੇ ਵਿਚਾਰ ਕੀਤੀ ਗਈ, ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਤੇਲ ਘੱਟ ਖਰੀਦਣ ਖਾਦ ਦੀ ਘੱਟ ਵਰਤੋਂ ਕਰਨ ਸੋਨਾ ਨਾ ਖਰੀਦਣ ਪ੍ਰਤੀ ਤਿਆਗ ਦੇਣ ਦੇ ਦਿੱਤੇ ਬਿਆਨ ਨੂੰ ਵੀ ਹੈਰਾਨੀਜਨਕ ਦੱਸਿਆ। ਇਸ ਮੌਕੇ ਵੱਖ-ਵੱਖ ਵਿੰਗਾ ਦੇ ਅਹੁਦੇਦਾਰ ਵਰਕਰ ਅਤੇ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਪੱਤਰਕਾਰ ਸੰਮੇਲਨ ਵਿੱਚ ਗੱਲ ਕਰਦੇ ਆਂ ਰਵਿੰਦਰ ਡਾਲਵੀਆਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਵਾਸੀਆਂ ਨੂੰ ਇਹ ਬਿਆਨ ਦੇਣਾ ਕਿ ਖਾਦ ਦੀ ਘੱਟ ਵਰਤੋਂ ਕਰੋ ਤੇਲ ਦੀ ਵਰਤੋਂ ਘੱਟ ਕਰੋ ਸੋਨਾ ਨਾ ਖਰੀਦੋ ਇਸ ਤੋਂ ਸਾਬਤ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਦੇਸ਼ ਵਿੱਚ ਬਿਨਾਂ ਮਤਲਬ ਦੀ ਐਮਰਜੈਂਸੀ ਵਾਲੇ ਹਾਲਾਤ ਬਣਾਉਣਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਕਿਉਂਕਿ ਦੇਸ਼ ਵਾਸੀ ਆਪਣੀ ਲੋੜ ਅਨੁਸਾਰ ਹਰ ਚੀਜ਼ ਦੀ ਖਰੀਦ ਕਰਦੇ ਹਨ ਪਰ ਪ੍ਰਧਾਨ ਮੰਤਰੀ ਦਾ ਬਿਆਨ ਹੈਰਾਨੀਜਨਕ ਹੈ ਜਿਸ ਤੇ ਕੇਂਦਰ ਸਰਕਾਰ ਦੀ ਨੀਅਤ ਅਤੇ ਨੀਤੀ ਤੋਂ ਹੈਰਾਨਗੀ ਪ੍ਰਗਟ ਹੁੰਦੀ ਹੈ ਕੀ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨੂੰ ਬਿਨਾਂ ਕਿਸੇ ਆਈ ਆਫਤ ਵਿੱਚ ਧਕੇਲਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਅਤੇ ਜੇਕਰ ਉਹਨਾਂ ਦੁਨੀਆਂ ਦੇ ਹੋਰ ਵੱਡੇ ਦੇਸ਼ਾਂ ਤੋਂ ਕੋਈ ਖਤਰਾ ਹੈ ਤਾਂ ਉਹ ਸਬੰਧੀ ਦੇਸ਼ ਵਾਸੀਆਂ ਵਿਰੋਧੀ ਧਿਰ ਆਗੂ ਸਮੇਤ ਸਮੁੱਚੀਆਂ ਧਿਰਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਅੱਜ ਮਾੜੇ ਹਾਲਾਤ ਬਣੇ ਹੋਏ ਹਨ ਜਿਸ ਪਾਸੇ ਕਾਂਗਰਸ ਪੂਰੀ ਡਟ ਕੇ ਲੜਾਈ ਲੜ ਰਹੀ ਹੈ।
ਡਾਲਵੀਆ ਨੇ ਨੀਟ ਪ੍ਰੀਖਿਆ ਪੇਪਰ ਲੀਕ ਹੋਣ ਤੇ ਕੇਂਦਰ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਤੇ ਕਿਹਾ ਕਿ ਸਰਕਾਰ ਬੱਚਿਆਂ ਦੇ ਭਵਿੱਖ ਨਾਲ ਖਲਵਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਸੀਬੀਆਈ ਅਤੇ ਵਿਜੀਲੈਂਸ ਵਿੱਚ ਟਕਰਾ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਦਾ ਹਿੱਸਾ ਹੈ ਜਿਸ ਦਾ ਖਮਿਆਜਾ ਆਮ ਲੋਕਾਂ ਅਤੇ ਅਫਸਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਪੂਰਨ ਬਹੁਮਤ ਲੈ ਕੇ ਮੇਅਰ ਬਣਾਏਗੀ ਕਿਉਂਕਿ ਲੋਕ ਕਾਂਗਰਸ ਨੂੰ ਚਾਹੁੰਦੇ ਹਨ ਕਿਉਂਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ ਦੇਸ਼ ਦੀ ਕੇਂਦਰ ਸਰਕਾਰ ਤੋਂ ਲੋਕ ਦੁਖੀ ਹਨ ਉਥੇ ਹੀ ਪੰਜਾਬ ਸਰਕਾਰ ਤੋਂ ਵੀ ਨਾਰਾਜ਼ ਹਨ। ਜਿਸ ਕਰਕੇ ਲੋਕ ਕਾਂਗਰਸ ਨੂੰ ਚਾਹੁੰਦੇ ਹਨ ।
ਉਹਨਾਂ ਕਿਹਾ ਕਿ ਅੱਜ ਸਫਾਈ ਕਰਮਚਾਰੀਆਂ ਨੂੰ ਹੱਕ ਨਾ ਦੇਣੇ ਨਿੰਦਣਯੋਗ ਹੈ। ਕਿਉਂਕਿ ਜੇਕਰ ਸ਼ਹਿਰ ਵਿੱਚ ਸਫਾਈ ਦੇ ਬੁਰੇ ਹਾਲ ਹਨ ਤਾਂ ਉਸ ਲਈ ਨਿਗਮ ਪ੍ਰਬੰਧਾਂ ਅਤੇ ਸਰਕਾਰ ਦੀ ਨਾਲਾਈਕੀ ਜਿੰਮੇਵਾਰ ਹੈ ਉਹਨਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਪੂਰੀ ਤਨਦੇਹੀ ਨਾਲ ਇੱਕਜੁੱਟ ਹੋ ਕੇ ਚੋਣਾਂ ਲੜੇਗੀ ਅਤੇ ਪੂਰਨ ਬਹੁਮਤ ਹਾਸਿਲ ਹੋਵੇਗਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਸਹਾਇਕ ਇੰਚਾਰਜ ਦਾ ਬਠਿੰਡਾ ਪਹੁੰਚਣ ਤੇ ਜੀ ਆਇਆ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਹਰਦੀਪ ਸਿੰਘ ਕਿੰਗਰਾ ਟਹਿਲ ਸਿੰਘ ਸੰਧੂ ਅਸ਼ੋਕ ਕੁਮਾਰ ਕੇਕੇ ਅਗਰਵਾਲ ਪਵਨ ਮਾਨੀ ਅਰੁਣ ਵਧਾਵਣ ਜ਼ਿਲਾ ਮੀਤ ਪ੍ਰਧਾਨ ਅਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਬਲਜਿੰਦਰ ਠੇਕੇਦਾਰ ਮਾਧਵ ਰਾਮ ਸ਼ਰਮਾ ਬਲਰਾਜ ਪੱਕਾ ਮਲਕੀਤ ਸਿੰਘ ਐਮਸੀ ਅੰਮ੍ਰਿਤਾ ਗਿੱਲ ਸੋਖਾ ਐਮਸੀ ਸੁਰਜੀਤ ਮੋਖਾ ਨੱਥੂ ਰਾਮ ਪ੍ਰਕਾਸ਼ ਚੰਦ ਕਿਰਨਜੀਤ ਸਿੰਘ ਗਹਿਰੀ ਰੂਪ ਸਿੰਘ ਆਦੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
- Download Babushahi App
-
-