ਲਵਿਸ਼ ਮਲਹੋਤਰਾ ਨੇ ਬਾਰਵੀਂ ਦੀ ਬੋਰਡ ਪ੍ਰੀਖਿਆ ਵਿੱਚ ਮੈਰਿਟ ਵਿਚ ਸਥਾਨ ਹਾਸਲ ਕੀਤਾ
ਬਾਬੂਸ਼ਾਹੀ ਬਿਊਰੋ
ਪਟਿਆਲਾ , 14 ਮਈ 2026 : ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਬਾਰਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਬਾਰਵੀਂ ਦੀ ਇਸ ਪ੍ਰੀਖਿਆ ਵਿੱਚ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ) ਨੇ ਕਾਮਰਸ ਦੇ ਵਿਦਿਆਰਥੀ ਲਵਿਸ਼ ਮਲਹੋਤਰਾ ਪੁੱਤਰ ਨਰਿੰਦਰ ਮੋਹਨ ਅਤੇ ਮਮਤਾ ਰਾਣੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 500 ਵਿੱਚੋਂ 490 ਅੰਕ (98%) ਪ੍ਰਾਪਤ ਕਰਕੇ ਮੈਰਿਟ ਲਿਸਟ ਵਿੱਚ ਆਪਣਾ ਨਾਮ ਸ਼ਾਮਲ ਕਰਵਾਇਆ। ਲਵਿਸ਼ ਮਲਹੋਤਰਾ ਨੇ ਬਾਰਵੀਂ ਦੀ ਬੋਰਡ ਪ੍ਰੀਖਿਆ ਵਿੱਚ ਮੈਰਿਟ ਵਿੱਚ ਆ ਕੇ ਆਪਣੇ ਮਾਤਾ ਪਿਤਾ, ਸਕੂਲ ਅਤੇ ਜ਼ਿਲ਼੍ਹੇ ਦਾ ਨਾਮ ਰੋਸ਼ਨ ਕੀਤਾ। ਸ੍ਰੀਮਤੀ ਮਮਤਾ ਰਾਣੀ ਜੀ ਨੇ ਦੱਸਿਆ ਕਿ ਲਵਿਸ਼ ਮਲਹੋਤਰਾ ਨੇ ਇਸ ਪ੍ਰੀਖਿਆ ਲਈ ਦਿਨ ਰਾਤ ਮਿਹਨਤ ਕੀਤੀ ਸੀ, ਜਿਸ ਦੇ ਨਤੀਜੇ ਵੱਜੋ ਉਸ ਨੇ ਇਹ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਡਾ. ਰਾਜਦੀਪ ਸਿੰਘ ਜੀ (ਡਾਇਰੈਕਟਰ, ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ) ਨੇ ਕਿਹਾ ਕਿ ਲਵਿਸ਼ ਮਲਹੋਤਰਾ ਬਹੁਤ ਹੀ ਮਿਹਨਤੀ ਵਿਦਿਆਰਥੀ ਹੈ। ਡਾ. ਰਾਜਦੀਪ ਸਿੰਘ ਜੀ ਨੇ ਕਿਹਾ ਕਿ ਪਹਿਲਾ ਲਵਿਸ਼ ਮਲਹੋਤਰਾ ਨੇ ਸਾਫਟਬਾਲ (ਅੰਡਰ-19) ਵਿੱਚ ਸਟੇਟ ਪੱਧਰ ਤੇ ਸਿਲਵਰ ਮੈਡਲ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਸੀ ਅਤੇ ਹੁਣ ਬਾਰਵੀਂ ਦੀ ਬੋਰਡ ਪ੍ਰੀਖਿਆ ਵਿੱਚ ਮੈਰਿਟ ਵਿੱਚ ਆ ਕੇ ਸਕੂਲ ਦਾ ਨਾ ਹੋਰ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ। ਲਵਿਸ਼ ਮਲਹੋਤਰਾ ਨੂੰ ਸਕੂਲ ਵਿਖੇ ਇਸ ਸਫਲਤਾ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਹਰੀਸ਼ ਸਿੰਘ ਰਾਵਤ, ਸ੍ਰੀ ਸਰਿੰਦਰਪਾਲ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਪਿਯੂਸ਼ ਸੇਠੀ ਅਤੇ ਹੋਰ ਅਧਿਆਪਕ ਮੌਜੂਦ ਸਨ।