15 ਅਗਸਤ ਨੂੰ ਸਨਾਤਨ ਚੇਤਨਾ ਮੰਚ ਧੂਮ ਧਾਮ ਨਾਲ ਮਨਾਏਗਾ ਜਨਮ ਅਸ਼ਟਮੀ
ਰੋਹਿਤ ਗੁਪਤਾ
ਗੁਰਦਾਸਪੁਰ : ਸਨਾਤਨ ਚੇਤਨਾ ਮੰਚ ਦੀ ਇੱਕ ਵਿਸ਼ੇਸ਼ ਬੈਠਕ ਪ੍ਰਧਾਨ ਅਨੂ ਗੰਡੋਤਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 15 ਅਗਸਤ ਨੂੰ ਜਨਮਾਸ਼ਟਮੀ ਦੇ ਸਮਾਗਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਮੀਡੀਆ ਨੂੰ ਜਾਣਕਾਰੀ ਦਿੰਦਿਆ ਅਨੂ ਗੰਡੋਤਰਾ ਨੇ ਦੱਸਿਆ ਕਿ ਹਰ ਸਾਲ ਸਨਾਤਨ ਚੇਤਨਾ ਮੰਚ ਵੱਲੋਂ ਜਨਮ ਅਸ਼ਟਮੀ ਦੇ ਤਿਉਹਾਰ ਨਾਲ ਸੰਬੰਧਿਤ ਵਿਸ਼ੇਸ਼ ਸਮਾਗਮ ਕਰਵਾਇਆ ਜਾਂਦਾ ਹੈ ਜੋ ਪੂਰੀ ਤਰ੍ਹਾਂ ਨਾਲ ਧਾਰਮਿਕ ਹੁੰਦਾ ਹੈ ਅਤੇ ਸਮਾਗਮ ਵਿੱਚ ਫਿਲਮੀ ਧੁਨਾਂ ਦੀ ਵਰਤੋਂ ਤੋਂ ਗੁਰੇਜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਨਾਤਨ ਚੇਤਨਾ ਮੰਚ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜੇ ਰੱਖਣਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਵੀ ਆਪਣੇ ਧਾਰਮਿਕ ਰੀਤੀ ਰਿਵਾਜਾਂ ਤੋਂ ਜਾਣੂ ਹੋ ਸਕੇ । ਇਸੇ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਚ ਵੱਲੋਂ ਲਗਾਤਾਰ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ ਜੋ ਸਨਾਤਨ ਧਰਮ ਦੀ ਮਹਾਨਤਾ ਦੇ ਵਿਰਸੇ ਨੂੰ ਦਰਸਾਉਂਦੇ ਹਨ ਅਤੇ ਇਸੇ ਕੜੀ ਵਿੱਚ ਲਗਾਤਾਰ ਕਈ ਸਾਲਾਂ ਤੋਂ ਜਨਮ ਅਸ਼ਟਮੀ ਦੇ ਤਿਉਹਾਰ ਤੇ ਵਿਸ਼ੇਸ਼ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਬੱਚਿਆਂ ਲਈ ਵੱਖ-ਵੱਖ ਧਾਰਮਿਕ ਪ੍ਰਤੀਯੋਗੀਤਾਂਵਾਂ ਕਰਵਾਈਆਂ ਜਾਂਦੀਆਂ ਹਨ।
ਉਹਨਾਂ ਦੱਸਿਆ ਕਿ ਇਸ ਵਾਰ ਵੀ ਜਨਮ ਅਸ਼ਟਮੀ ਦੇ ਤਿਉਹਾਰ ਤੇ ਮੰਚ ਵੱਲੋਂ ਕੁਝ ਵੱਖਰਾ ਅਤੇ ਵਧੀਆ ਸਮਾਗਮ ਕਰਵਾਉਣ ਲਈ ਵਿਚਾਰ ਵਟਾਂਦਰਾ ਕਰਨ ਲਈ ਬੈਠਕਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਿੱਦਾਂ ਵਾਲੀ ਮੰਡੀ ਵਿੱਚ ਕਰਵਾਏ ਜਾਣ ਵਾਲੇ ਇਸ ਸਮਾਗਮ ਦੀ ਰੂਪਰੇਖਾ ਬਾਰੇ ਜਲਦੀ ਹੀ ਪੂਰੀ ਜਾਣਕਾਰੀ ਮੀਡੀਆ ਨੂੰ ਦਿੱਤੀ ਜਾਵੇਗੀ।
ਇਸ ਮੌਕੇ ਓਮ ਪ੍ਰਕਾਸ਼ ਸ਼ਰਮਾ, ਸੁਭਾਸ਼ ਭੰਡਾਰੀ, ਜੁਗਲ ਕਿਸ਼ੋਰ, ਭਰਤ ਗਾਬਾ, ਅਨਮੋਲ ਸ਼ਰਮਾ, ਹੀਰੋ ਮਹਾਜਨ, ਲੱਕੀ ਸ਼ਰਮਾ, ਰਿੰਕੂ ਮਹਾਜਨ, ਸੁਰਿੰਦਰ ਮਹਾਜਨ, ਅਸ਼ੋਕ ਮਹਾਜਨ, ਜਲਜ ਅਰੋੜਾ, ਅਭੈ ਮਹਾਜਨ, ਰੋਹਿਤ ਮਹਾਜਨ, ਤ੍ਰਿਭੁਵਨ ਮਹਾਜਨ, ਅਤੁਲ ਮਹਾਜਨ, ਅਮਿਤ ਭੰਡਾਰੀ, ਪ੍ਰਬੋਧ ਗਰੋਵਰ, ਲਲਿਤਤ ਅਗਰਵਾਲ
ਆਦਿ ਵੀ ਹਾਜ਼ਰ ਸਨ ।