ਪੰਜਾਬ ਨੂੰ ਦਹਿਲਾਉਣ ਦੀ ਕੋਸਿਸ਼ ਨਾਕਾਮ! ਹਥਿਆਰਾਂ ਦਾ ਜ਼ਖੀਰਾ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ, 9 ਜੁਲਾਈ 2025- ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਮੁਖੀ ਹਰਵਿੰਦਰ ਸਿੰਘ ਰਿੰਦਾ (ਪੁੱਤਰ ਚਰਨ ਸਿੰਘ ਸੰਧੂ, ਹਜ਼ੂਰ ਸਾਹਿਬ/ਨਦੇੜ ਵਾਸੀ) ਦੇ ਇੱਕ ਭਾਰਤ-ਵਿਰੋਧੀ ਹਥਿਆਰ ਸਪਲਾਈ ਮੰਡਿਊਲ ਨੂੰ ਨਸ਼ਟ ਕਰ ਦਿੱਤਾ ਹੈ। ਰਿੰਦਾ, ਜੋ ਵਰਤਮਾਨ ਵਿੱਚ ਪਾਕਿਸਤਾਨ ਵਿੱਚ ਰਹਿੰਦਾ ਹੈ, ਨੂੰ ਪੁਲਿਸ ਨੇ ਇਸ ਗੈਰ-ਕਾਨੂੰਨੀ ਗਤੀਵਿਧੀ ਦਾ ਮੁੱਖ ਸੰਚਾਲਕ ਦੱਸਿਆ ਹੈ।
ਮੁਖਬਰੀ ਦੀ ਸੁਚਨਾ 'ਤੇ ਪੁਲਿਸ ਨੇ ਪਿੰਡ ਗਾਜੀਕੋਟ ਨੇੜੇ ਤਿਬੜੀ ਪੁੱਲ ਤੋਂ ਨਹਿਰ ਦੇ ਕੰਢੇ ਝਾੜੀਆਂ ਵਿੱਚ ਦੱਬੇ ਹਥਿਆਰਾਂ ਨੂੰ ਬਰਾਮਦ ਕੀਤਾ। ਪੁਲਿਸ ਮੁਤਾਬਿਕ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 2 AK-47 ਰਾਈਫਲਾਂ, 16 ਜਿੰਦਾ ਕਾਰਤੂਸ, 2 ਮੈਗਜ਼ੀਨ, 2 ਹਥਗੋਲੇ (ਗਰਨੇਡ) ਸ਼ਾਮਲ ਹਨ। ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰਕੇ ਜਾਂਚ ਜਾਰੀ ਹੈ।