ਹਲਕਾ ਅਮਰਗੜ੍ਹ ਦੇ ਹੱਕਾਂ ਨੂੰ ਹਰ ਹਾਲਤ ਦੇ ਵਿੱਚ ਦਿਵਾਕੇ ਰਹਾਂਗਾ - ਜੱਸੀ ਖੰਗੂੜਾ
- ਕਿਹਾ ਕਿ ਜ਼ਿਲ੍ਹਾ ਮਾਲੇਰਕੋਟਲਾ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ ਪਰ ਜੋ ਸਹੂਲਤਾਂ ਸਰਕਾਰ ਵੱਲੋਂ ਜ਼ਿਲ੍ਹਿਆਂ ਨੂੰ ਦਿੱਤੀਆਂ ਜਾਂਦੀਆਂ ਹਨ ਇਸ ਤੋਂ ਅਜੇ ਕੋਸਾ ਦੂਰ
ਮਾਲੇਰਕੋਟਲਾ 17 ਜੂਨ 2025 - ਹਲਕਾ ਅਮਰਗੜ੍ਹ ਦੇ ਹੱਕ ਹਰ ਹਾਲਤ ਦੇ ਵਿੱਚ ਦਿਲਵਾਕੇ ਰਹਾਂਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਜ਼ਿਲ੍ਹਾ ਮਾਲੇਰਕੋਟਲਾ ਦੇ ਹਲਕਾ ਅਮਰਗੜ੍ਹ ਸਬੰਧੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਐਮ.ਐਲ.ਏ ਜੱਸੀ ਖੰਗੂੜਾ ਨੇ ਆਪਣੀ ਕੀਤੀ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਉਹਨਾਂ ਕਿਹਾ ਕਿ ਜ਼ਿਲ੍ਹਾ ਮਾਲੇਰਕੋਟਲਾ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ ਪਰ ਇਹ ਕਾਗਜ਼ਾਂ ਵਿੱਚ ਹੀ ਹੈ ਜੋ ਸਹੂਲਤਾਂ ਸਰਕਾਰ ਜ਼ਿਲ੍ਹਿਆਂ ਨੂੰ ਦਿੱਤੀਆਂ ਜਾਂਦੀਆਂ ਹਨ, ਉਹ ਇਸ ਤੋਂ ਕੋਸਾ ਦੂਰ ਹਨ ਉਹਨਾਂ ਕਿਹਾ ਭਾਵੇਂ ਇਸ ਜਿਲ੍ਹੇ ਨੂੰ ਕਾਂਗਰਸ ਸਰਕਾਰ ਨੇ ਹੀਂ ਬਣਾਇਆ ਹੈ ਪਰ ਹੁਣ ਉਹ ਇਸ ਜ਼ਿਲ੍ਹੇ ਅਤੇ ਖਾਸ ਕਰ ਹਲਕਾ ਅਮਰਗੜ੍ਹ ਦੇ ਹੱਕਾਂ ਨੂੰ ਹਰ ਹਾਲ ਵਿੱਚ ਦਿਲਵਾਕੇ ਰਹਿਣਗੇ ਕਿਉਂਕਿ ਹੁਣ ਤੱਕ ਇਸ ਹਲਕੇ ਦੀ ਨੁਮਾਇੰਦਗੀ ਕਰਨ ਲਈ ਚੁਣ ਕੇ ਗਏ ਕਿਸੇ ਵੀ ਸਿਆਸਤਦਾਨ ਨੇ ਦਿਲੀ ਤੌਰ ਤੇ ਇਸ ਹਲਕੇ ਦੇ ਹੱਕਾਂ ਨੂੰ ਨਹੀਂ ਪਹਿਚਾਣਿਆ ਇਸ ਗੱਲ ਦਾ ਫੈਸਲਾ ਖੰਗੂੜਾ ਪਰਿਵਾਰ ਵੱਲੋਂ ਕੀਤਾ ਗਿਆ ਹੈ।
ਇਸ ਇਤਿਹਾਸਿਕ ਕਸਬੇ ਨੂੰ ਉਹਨਾਂ ਵੱਲੋਂ ਪੰਜਾਬ ਦਾ ਇੱਕ ਨਾਮਵਰ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਨੇ ਇਹ ਤਹੱਈਆ ਕੀਤਾ ਹੈ ਕਿ ਕਾਂਗਰਸ ਪਾਰਟੀ ਅਗਰ ਉਹਨਾਂ ਨੂੰ ਇਸ ਹਲਕੇ ਤੋਂ ਮੌਕਾ ਪ੍ਰਦਾਨ ਕਰਦੀ ਹੈ ਤਾਂ ਉਹ ਇਹ ਸ਼ੀਟ ਨੂੰ ਕਾਂਗਰਸ ਦੀ ਝੋਲੀ ਪਾ ਕੇ ਹਲਕੇ ਦਾ ਉਹ ਵਿਕਾਸ ਕਰਨਗੇ ਜੋ ਅੱਜ ਤੱਕ ਕਿਸੇ ਵੀ ਵਿਧਾਇਕ ਅਤੇ ਸਿਆਸਤਦਾਨ ਵੱਲੋਂ ਨਹੀਂ ਕੀਤਾ ਗਿਆ। ਪੱਤਰਕਾਰਾਂ ਵੱਲੋਂ ਜਦੋਂ ਉਹਨਾਂ ਤੋਂ ਅਮਰਗੜ੍ਹ ਦੇ ਹੱਕਾਂ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਫੰਡਾਂ ਵਿਕਾਸ ਕਾਰਜਾਂ ਆਦਿ ਵਿੱਚ ਇਸ ਹਲਕੇ ਨਾਲ ਸਮੇਂ ਦੀਆਂ ਸਰਕਾਰਾਂ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ ਕਿਉਂਕਿ 2008 ਤੋਂ ਵਿਧਾਨ ਸਭਾ ਹਲਕਾ ਬਣੇ ਹਲਕਾ ਅਮਰਗੜ੍ਹ ਦੀ ਜੋ ਦਸ਼ਾ ਉਸ ਸਮੇਂ ਸੀ ਹੁਣ ਹਾਲਾਤ ਉਸ ਤੋਂ ਵੀ ਬੱਤਰ ਬਣੇ ਹੋਏ ਹਨ ।
ਇਸ ਮੌਕੇ ਤੇ ਸਾਬਕਾ ਐੱਮ.ਐੱਲ.ਏ ਜਸਬੀਰ ਸਿੰਘ ਜੱਸੀ ਖੰਗੂੜਾ ਦੇ ਨਾਲ ਮਲੇਰਕੋਟਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਈਲ,ਬਿੱਟੂ ਖੰਗੂੜਾ,ਮੁਹੰਮਦ ਸਲੀਮ, ਕਾਰੋਬਾਰੀ ਪ੍ਰਭਜੋਤ ਸਿੰਘ,ਸਾਬਕਾ ਕੌਂਸਲਰ ਦਰਸ਼ਨ ਪਾਲ , ਕੁਲਵਿੰਦਰ ਲਸੋਈ,ਇਕਬਾਲ ਲਸੋਈ,ਹਰਪ੍ਰੀਤ ਸਮਰਾ, ਆਮੇਰ ਸੋਹੇਲ,ਰੋਮੀ ਸਰਪੰਚ, ਰਾਜਾ ਜੀ, ਸਿਆਸੀ ਸਕੱਤਰ ਗੁਰਚਰਨ ਗੋਨਾ ਅਤੇ ਪੀ.ਏ ਧੀਰਜ ਆਦਿ ਹਾਜ਼ਰ ਸਨ।