← ਪਿਛੇ ਪਰਤੋ
Punjab Breaking: ਪੰਜਾਬ 'ਚ ਡੇਢ ਮਰਲਾ ਜ਼ਮੀਨ ਲਈ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਫਿਰੋਜ਼ਪੁਰ, 17 ਜੂਨ 2025- ਕਸਬਾ ਮੱਲਾਵਾਲਾ ਦੇ ਨੇੜੇ ਪਿੰਡ ਭਾਗੋਕੇ ਵਿੱਚ ਡੇਢ ਮਰਲਾ ਜ਼ਮੀਨ ਦੇ ਝਗੜੇ ਨੇ ਇੱਕ ਨਾਬਾਲਗ ਦੀ ਜਾਨ ਲੈ ਲਈ ਹੈ। ਇਹ ਘਟਨਾ 16-17 ਜੂਨ ਦੀ ਰਾਤ ਨੂੰ ਵਾਪਰੀ। ਝਗੜੇ ਦੌਰਾਨ ਇੱਕ ਵਿਅਕਤੀ ਨੇ ਫਾਇਰਿੰਗ ਕੀਤੀ। ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਇੱਕ ਨਾਬਾਲਗ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਕਰਮਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 1186