ਸੀਨੀਅਰ ਸਿਟੀਜਨ ਕੌਂਸਲ ਨੇ ਗੁਰੂਦਵਾਰਾ ਅਜੀਤ ਰੋਡ ਵਿਖੇ ਠੰਡੇ, ਮਿੱਠੇ ਜਲ ਦੀ ਛਬੀਲ ਲਾਈ
ਅਸ਼ੋਕ ਵਰਮਾ
ਬਠਿੰਡਾ, 17 ਜੂਨ 2025 : ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਨੇ ਅਜੀਤ ਰੋਡ ਤੇ ਸਥਿਤ ਮਹਾਤਮਾ ਬੀਬੀ ਵਾਲੇ ਗੁਰਦੁਆਰਾ ਸਾਹਿਬ ਵਿਖੇ ਸ਼ਾਂਤੀ ਦੇ ਪੁੰਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ
ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਾਈ। ਛਬੀਲ ਦਾ ਆਰੰਭ ਗੁਰੂ ਮਹਾਰਾਜ ਅੱਗੇ ਨਤਮਸਤਕ ਹੋ ਕੇ ਅਰਦਾਸ ਕਰਕੇ ਕੀਤਾ ਗਿਆ। ਪ੍ਰਧਾਨ ਹਰਪਾਲ ਸਿੰਘ ਖੁਰਮੀ ਅਤੇ ਸ੍ਰੀਮਤੀ ਸਤਵੰਤ ਕੌਰ ਦੇ ਨਾਲ ਕਮਲਜੀਤ ਸਿੰਘ ਭੰਗੂ ਮਿਉਂਸਪਲ ਕੌਂਸਲਰ, ਉਪ ਪ੍ਰਧਾਨ ਕਰਨੈਲ ਸਿੰਘ ਮਾਨ, ਐਮ. ਐਸ. ਮਾਵੀ ਅਤੇ ਗੁਰਮਿੰਦਰ ਕੌਰ ਢਿੱਲੋਂ, ਮੱਖਣ ਸਿੰਘ ਰੂਪਲ ਜਨਰਲ ਸਕੱਤਰ, ਹਰਮਿੰਦਰ ਸਿੰਘ ਸਿੱਧੂ ਆਰਗੇਨਾਈਜ਼ਿੰਗ ਸਕੱਤਰ ਅਮਰਜੀਤ ਕੌਰ ਖੁਰਮੀ, ਜਸਵਿੰਦਰ ਕੌਰ, ਜਸਪਿੰਦਰ ਕੌਰ ਮਾਵੀ, ਨਰੇਸ਼ ਦੇਵਗਨ ਅਤੇ ਅੰਜੂ ਤੋਂ ਇਲਾਵਾ ਡਾਕਟਰ ਕਰਤਾਰ ਸਿੰਘ ਜੌੜਾ ਅਤੇ ਡਾਕਟਰ ਅਖਤਿਆਰ ਸਿੰਘ ਗਿੱਲ, ਹਰੀਸ਼ ਕਾਂਸਲ, ਰਾਜਿੰਦਰ ਖੁਰਮੀ, ਰਾਜਿੰਦਰ ਸਿੰਘ ਢਿੱਲੋਂ ਚੀਫ ਇੰਜੀਨੀਅਰ, ਤਰਸੇਮ ਗੋਇਲ ਅਤੇ ਚਾਨਣ ਸਿੰਘ ਨੇ ਠੰਡਾ ਮਿੱਠਾ ਜਲ ਬਣਾਉਣ ਅਤੇ ਸੰਗਤਾਂ ਨੂੰ ਵਰਤਾਉਣ ਦੀ ਤਨ-ਮਨ ਨਾਲ ਸੇਵਾ ਨਿਭਾਈ। ਇਸ ਮੌਕੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਅਤੇ ਪ੍ਰਬੰਧਕਾਂ ਨੇ ਪੂਰਾ ਸਹਿਯੋਗ ਦਿੱਤਾ।