ਭਾਰਤੀ ਬਹਾਵਲਪੁਰੀ ਮਹਾਂਸੰਘ ਦੇ ਰਘੁਵੀਰ ਜੁਨੇਜਾ ਕੋ-ਕੈਸ਼ੀਅਰ ਅਤੇ ਰੋਹਿਤ ਰਤਨ ਤੇ ਦੇਵ ਰਾਜ ਨਾਰੰਗ ਕਾਰਜਕਾਰਨੀ ਮੈਂਬਰ ਬਣੇ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਜੂਨ 2025 : ਭਾਰਤੀ ਬਹਾਵਲਪੁਰੀ ਮਹਾ ਸੰਘ ਦੀ ਹੋਈ ਚੋਣ ਵਿੱਚ ਲਾਲੜੂ ਨਿਵਾਸੀ ਸਾਬਕਾ ਕੌਂਸਲਰ ਰਘਵੀਰ ਜੁਨੇਜਾ ਨੂੰ ਕੋ ਕੈਸ਼ੀਅਰ ਚੁਣਿਆ ਗਿਆ ਹੈ ਜਦ ਕਿ ਰੋਹਿਤ ਰਤਨ ਅਤੇ ਦੇਵਰਾਜ ਨਾਰੰਗ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ ਉਕਤ ਤਿੰਨਾਂ ਨੇ ਆਪਣੀ ਨਿਯੁਕਤੀ ਲਈ ਸੰਘ ਦੇ ਕੌਮੀ ਪ੍ਰਧਾਨ ਸੁਸ਼ੀਲ ਪੋਪਲੀ, ਚੇਅਰਮੈਨ ਜਗਦੀਸ਼ ਜੱਗਾ ਅਤੇ ਕੌਮੀ ਕਾਰਜਕਾਰਨੀ ਦੇ ਪ੍ਰਧਾਨ ਰਾਮ ਚੰਦ ਰਾਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਸੰਘ ਦੀ ਬੇਹਤਰੀ ਲਈ ਦਿਨ ਰਾਤ ਯਤਨ ਕਰਦੇ ਰਹਿਣਗੇ ।ਇਸੇ ਦੌਰਾਨ ਸੁਰਿੰਦਰ ਪੋਪਲੀ , ਦੀਪਕ ਚੁੱਗ, ਕੰਵਲ ਨੈਨ ਡਾਬਰਾ, ਪ੍ਰਵੀਨ ਮਦਾਨ, ਚਰਨਜੀਤ ਸਿੰਘ ਡੱਬੂ, ਘਣੀਸ਼ਾਮ ਦਾਸ ਗੁੱਲਾ, ਨਵੀਨ ਜੁਨੇਜਾ, ਰਮੇਸ਼ ਚੌਧਰੀ, ਵਿਸ਼ਾਲ ਹਸੀਜਾ, ਵਿਨੋਦ ਚੁੱਗ ਤੇ ਮਹੇਸ਼ ਵਲੇਚਾ ਆਦਿ ਨੇ ਰਘੁਵੀਰ ਜੁਨੇਜਾ ਸਮੇਤ ਰੋਹਿਤ ਰਤਨ ਅਤੇ ਦੇਵਰਾਜ ਨਾਰੰਗ ਨੂੰ ਵਧਾਈ ਦਿੱਤੀ ਅਤੇ ਆਸ਼ ਜਤਾਈ ਕਿ ਉਹ ਬਹਾਵਲਪੁਰੀ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ।