ਗਰਮੀ ਤੋਂ ਰਾਹਤ ਪਾਉਣ ਅਤੇ ਜ਼ਿੰਦਗੀ ਨੂੰ ਤਰੋਤਾਜ਼ਾ ਕਰਨ ਲਈ DGR ਫੈਮਿਲੀ ਦੇ 30 ਮੈਂਬਰ ਬੜੌਗ ਲਈ ਰਵਾਨਾ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 17 ਜੂਨ 2025: ਗਰਮੀ ਤੋਂ ਰਾਹਤ ਪਾਉਣ ਅਤੇ ਜ਼ਿੰਦਗੀ ਨੂੰ ਤਰੋਤਾਜ਼ਾ ਕਰਨ ਲਈ DGR ਫੈਮਿਲੀ ਦੇ 30 ਮੈਂਬਰਸ ਚੇਅਰਮੈਨ ਬਲਬੀਰ ਸਿੰਘ ਅਤੇ ਪ੍ਰਧਾਨ ਪਵਿੰਦਰ ਕੁਮਾਰ ਅਰੋੜਾ ਦੀ ਰਹਿਨੁਮਾਈ ਅਧੀਨ ਅਤੇ ਉਪ ਪ੍ਰਧਾਨ ਸ਼੍ਰੀਮਤੀ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ੧੧ ਜੂਨ ਨੂੰ ਚੰਡੀਗੜ੍ਹ ਤੋਂ ਬੜੌਗ ਲਈ ਰਵਾਨਾ ਹੋਇਆ |
ਸੱਭ ਤੋਂ ਪਹਿਲਾ ਰਸਤੇ ਵਿੱਚ ਹਨੂਮਾਨ ਮੰਦਰ ਦੇ ਦਰਸ਼ਨ ਕਰਕੇ ਸੱਭ ਨਿਹਾਲ ਹੋਏ | ਓਥੇ ਸ਼੍ਰੀ ਪੀ. ਕੇ ਅਰੋੜਾ ਨੇ ਭਜਨ ਗਾਇਆ ਤੇ ਸੱਭ ਨੇ ਉਸ ਦਿਵਯ ਸ਼ਕਤੀ ਨੂੰ ਮਹਿਸੂਸ ਕੀਤਾ|
ਬੜੌਗ ਵਿਖੇ ਇੱਕ ਰਾਤ ਰੁਕਣ ਦੇ ਦੌਰਾਨ ਵੱਖ ਵੱਖ ਅਕਟਿਵਿਟੀਜ਼ ਕੀਤੀਆਂ | ਤੰਬੋਲਾ , ਰੱਸਾ ਕਸੀ , ਬੈਡਮਿੰਟਨ ਖੇਡਿਆ ਗਿਆ | ਸ਼ਾਮ ਨੂੰ ਕੁੱਝ ਹੋਰ ਮਨੋਰੰਜਨ ਖੇਡਾਂ ਖੇਡੀਆਂ ਗਈਆਂ ਤੇ ਜੇਤੂਆਂ ਨੂੰ ਇਨਾਮ ਵੰਡੇ ਗਏ | DGR ਫੈਮਿਲੀ ਦੇ ਸੇਕ੍ਰੇਟਰੀ ਸ਼੍ਰੀ ਸੁਸ਼ੀਲ ਨਾਗਪਾਲ ਜੀ ਨੇ ਗਾਣੇ ਗਾ ਕੇ ਸੱਭ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ ਤੇ ਸ਼੍ਰੀ ਪੀ ਕੇ ਅਰੋੜਾ ਜੀ ਦੀ ਗ਼ਜ਼ਲ ਇੱਕ ਰੂਹਾਨੀਅਤ ਨਾਲ ਰੂਬਰੂ ਕਰ ਗਈ | ਸ਼੍ਰੀਮਤੀ ਵੀਨਾ ਖੰਨਾ , ਸੁਸ਼ੀਲ ਖੰਨਾ ਦਾ ਦੋ ਗਾਣਾ ਵੀ ਪ੍ਰੋਗਰਾਮ ਨੂੰ ਚਾਰ ਚੰਦ ਲਗਵਾ ਗਿਆ |
ਵੱਖ ਵੱਖ ਕੰਪਿਟਿਸ਼ਨਸ ਦੌਰਾਨ ਸ. ਦਲੀਪ ਸਿੰਘ ਮਿਸਟਰ ਕਿੰਗ ਅਤੇ ਸ਼੍ਰੀਮਤੀ ਅਰਚਨਾ ਅਰੋੜਾ ਮਿਸ ਕੁਈਨ ਚੁਣੀਆਂ ਗਈਆਂ | ਸ਼੍ਰੀਮਤੀ ਮਧੂ ਸ਼ਰਮਾ ਨੇ ਵੀ ਡੱਟ ਕੇ ਮੁਕਾਬਲਾ ਕੀਤਾ ਤਾਂ ਓਹਨਾ ਨੂੰ ਵੀ ਮਿਸ ਕੁਈਨ ਦੇ ਨਾਲ ਫਸਟ ਰਨਰ ਅਪ ਚੁਣਿਆ ਗਿਆ | ਸੱਭ ਨੇ ਡਾਂਸ ਪੇਸ਼ ਕੀਤੇ ਅਤੇ ਪ੍ਰੋਗਰਾਮ ਨੂੰ ਰੀਝ ਨਾਲ ਮਾਣਿਆ |
ਦੂਸਰੇ ਦਿਨ 12 ਜੂਨ ਨੂੰ ਮੋਹਨ ਹੇਰਿਟੇਜ ( ਨੇੜੇ ਕਸੌਲੀ) ਦੇ ਮੰਦਰ ਦੇ ਦਰਸ਼ਨ ਕੀਤੇ | ਬੁੱਤ ਤਰਾਸ਼ੀ ਕਮਾਲ ਦੀ ਸੀ | ਗਰਮੀ ਹੋਣ ਦੇ ਬਾਵਜੂਦ ਵੀ ਮੰਦਰ ਦੇਖਣ ਦੇ ਉਤਸ਼ਾਹ ਵਿੱਚ ਕਮੀ ਨਹੀਂ ਆਈ ਤੇ ਸੱਭ ਨੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ |
ਵਾਪਸੀ ਤੇ ਰਸਤੇ ਵਿੱਚ ਚਾਹ , ਕੁਲਫੀਆਂ ਅਤੇ ਹੋਰ ਨਿੱਕ ਸੁੱਕ ਖਾਣਿਆਂ ਦਾ ਆਨੰਦ ਲੈਂਦੇ ਹੋਏ ਸ਼ਾਮੀ 6 ਵਜੇ ਵਾਪਸ ਚੰਡੀਗੜ੍ਹ ਪੁਹੰਚੇ |
ਇਹ ਇੱਕ ਯਾਦਗਾਰੀ ਟ੍ਰਿਪ ਹੋ ਨਿਬੜਿਆ ਜਿਸ ਵਿੱਚ ਕੁਦਰਤ ਦਾ ਆਨੰਦ ਵੀ ਮਾਣਿਆ ਤੇ ਆਪਸੀ ਰਿਸ਼ਤਿਆਂ ਦੀ ਡੋਰ ਨੂੰ ਹੋਰ ਪਕੇਰਾ ਕੀਤਾ | ਸੱਭ ਤੋਂ ਖਾਸ ਗੱਲ ਇਹ ਸੀ ਕਿ ਸੱਭ ਸਾਥੀਆਂ ਨੇ ਆਪਣੀ ਆਪਣੀ ਡਿਊਟੀ ਨਿਭਾਉਂਦਿਆਂ ਹੋਇਆ ਬਹੁਤ ਹੀ ਪਿਆਰ ਨਾਲ ਇਸ ਮੰਜ਼ਿਲ ਨੂੰ ਪੂਰਾ ਕੀਤਾ ਤੇ ਅੱਗੇ ਤੋਂ ਵੀ ਇਸੇ ਤਰਾਂ ਦੇ ਹੋਰ ਟ੍ਰਿਪਸ ਦੀ ਮੰਗ ਕੀਤੀ |
ਜ਼ਿੰਦਗੀ ਦੀ ਡਾਇਰੀ ਵਿੱਚ ਕੁੱਝ ਹੋਰ ਖੂਬਸੂਰਤ ਯਾਦਗਾਰੀ ਪਲਾਂ ਦੇ ਪੰਨੇ ਜੁੜ ਗਏ |