ਹਰਜੋਤ ਬੈਂਸ ਦੇ ਯਤਨਾਂ ਨਾਲ ਦਹਾਕਿਆ ਤੋਂ ਵਿਕਾਸ ਨੂੰ ਤਰਸੇ ਲੋਕਾਂ ਨੂੰ ਮਿਲੀ ਵੱਡੀਆਂ ਸੋਗਾਤਾਂ
- ਗਲੀਆਂ, ਸਕੂਲ, ਸੁੱਧ ਜਲ ਸਪਲਾਈ, ਗੰਦੇ ਪਾਣੀ ਦੀ ਨਿਕਾਸੀ ਵਰਗੇ ਪ੍ਰੋਜੈਕਟਾਂ ਨਾਲ ਇਲਾਕਾ ਵਾਸੀ ਹੋਏ ਬਾਗੋਬਾਗ
ਪ੍ਰਮੋਦ ਭਾਰਤੀ
ਨੰਗਲ 17 ਜੂਨ ,2025 - ਪਿਛਲੇ 75 ਸਾਲਾਂ ਦੋਰਾਨ ਸਰਕਾਰਾਂ ਨੇ ਪਿੰਡਾਂ ਦਾ ਜ਼ੋ ਵਿਕਾਸ ਕਰਵਾਇਆ ਹੈ ਉਸ ਤੋਂ ਕਈ ਗੁਣਾ ਵੱਧ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੀਤੇ ਤਿੰਨ ਸਾਲਾ ਵਿਚ ਕਰਵਾ ਕੇ ਸੂਬੇ ਵਿੱਚ ਵਿਕਾਸ ਦੀ ਲਹਿਰ ਨੂੰ ਹੋਰ ਗਤੀ ਦਿੱਤੀ ਹੈ।ਆਮ ਆਦਮੀ ਪਾਰਟੀ ਦੇ ਵਿਧਾਇਕ ਪੰਜਾਬ ਦੇ ਨੋਜਵਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਨੰਬਰ ਇਕ ਬਣਾਉਣ ਦਾ ਸੰਕਲਪ ਲਿਆ ਹੋਇਆ ਹੈ। ਪਿੰਡ ਬੰਦਲੈਹੜੀ ਵਿੱਚ ਹੋਏ ਵਿਕਾਸ ਦੇ ਕੰਮਾਂ ਨਾਲ ਬਦਲੀ ਪਿੰਡ ਦੀ ਨੁਹਾਰ ਇਸ ਦੀ ਮੂੰਹ ਬੋਲਦੀ ਤਸਵੀਰ ਹਨ।
ਜੇਕਰ ਬੰਦਲੈਹੜੀ ਵਿੱਚ ਪਿਛਲੇ 3 ਸਾਲਾਂ ਦੋਰਾਨ ਮੁਕੰਮਲ ਹੋਏ ਜਾਂ ਪ੍ਰਗਤੀ ਅਧੀਨ ਵਿਕਾਸ ਦੇ ਕੰਮਾਂ ਤੇ ਸਰਸਰੀ ਨਜਰ ਮਾਰੀ ਜਾਵੇ ਤਾਂ ਇਸ ਪਿੰਡ ਵਿੱਚ ਗਲੀਆਂ, ਨਾਲੀਆਂ ਤੇ ਪੁਲੀਆਂ ਦਾ ਨਿਰਮਾਣ 8 ਲੱਖ ਦੀ ਲਾਗਤ ਨਾਲ ਮੋਜੂਦਾ ਸਰਕਾਰ ਵੱਲੋਂ ਕਰਵਾਇਆ ਗਿਆ ਹੈ, ਪਿੰਡ ਵਿਚ ਬੈਠਣ ਲਈ ਬੈਂਚ ਲਗਵਾਏ ਗਏ ਹਨ, ਵੇਸਟ ਪਾਣੀ ਦੀ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਹੈ ਅਤੇ ਲਗਭਗ 20 ਘਰਾਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ।
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਪਿੰਡ ਬੰਦਲੈਹੜੀ ਦੇ ਵਾਸੀਆਂ ਦੀ ਅਰਸੇ ਪੁਰਾਣੀ ਮੰਗ ਨੂੰ ਅਮਲੀ ਜਾਮਾ ਪਹਿਨਾਇਆ ਹੈ। ਪਿੰਡ ਵਿੱਚ ਪੀਣ ਵਾਲੇ ਸਾਫ ਪਾਣੀ ਲਈ ਪਾਈਪ ਲਾਈਨ ਵਿਛਾਈ ਜਾ ਰਹੀ ਹੈ।
ਪਿੰਡ ਦੇ ਜੱਗਿਆ ਦੱਤ ਸਰਪੰਚ ਬੰਦਲੈਹੜੀ, ਜਸਪ੍ਰੀਤ ਕੌਰ, ਰਾਮ ਕਿਸ਼ਨ, ਅਮਰਜੀਤ ਸਿੰਘ, ਰੀਟਾਂ ਰਾਣੀ, ਪੁਸ਼ਪਾ ਦੇਵੀ, ਅਵਤਾਰ ਸਿੰਘ, ਰਜਿੰਦਰ ਕੁਮਾਰ (ਸਾਰੇ ਪੰਚ) ਤੇ ਗ੍ਰਾਮ ਪੰਚਾਇਤ ਨੇ ਦੱਸਿਆ ਕਿ ਅਜ਼ਾਦੀ ਤੋਂ ਬਾਅਦ 2022 ਤੱਕ 75 ਸਾਲਾਂ ਵਿੱਚ ਜ਼ੋ ਵਿਕਾਸ ਦੇ ਕੰਮ ਸਮੇਂ ਦੀਆਂ ਸਰਕਾਰਾਂ ਨੇ ਬੰਦਲੈਹੜੀ ਵਿੱਚ ਕੀਤੇ ਹਨ ਉਸ ਤੋਂ ਕਈ ਗੁਣਾ ਵੱਧ ਕੰਮ ਮੋਜੂਦਾ ਮਾਨ ਸਰਕਾਰ ਨੇ ਤਿੰਨ ਸਾਲਾ ਵਿੱਚ ਕਰ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਸ. ਹਰਜੋਤ ਸਿੰਘ ਬੈਂਸ ਜਿਹੜੇ ਵਾਅਦੇ ਕਰਦੇ ਹਨ ਉਹਨਾਂ ਨੂੰ ਹਰ ਹਾਲ ਵਿੱਚ ਪੂਰਾ ਕਰਦੇ ਹਨ। ਇਸ ਲਈ ਅਸੀਂ ਸਮੂਹ ਇਲਾਕਾ ਵਾਸੀ ਉਹਨਾ ਦੇ ਸੁ਼ਕਰਗੁਜਾਰ ਹਾਂ, ਇਸੇ ਲਈ ਲਗਾਤਾਰ ਸ. ਬੈਂਸ ਨੂੰ ਇਲਾਕੇ ਦੇ ਲੋਕਾਂ ਦਾ ਭਰਪੂਰ ਸਮੱਰਥਨ ਮਿਲਾ ਰਿਹਾ ਹੈ ਅਤੇ ਵੱਡੇ ਵੱਡੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਰਹੇ ਹਨ।