ਭਗਵੰਤ ਮਾਨ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਨੇ ਜਨ ਅੰਦੋਲਨ ਦਾ ਰੂਪ ਧਾਰਿਆ- ਕੈਬਨਿਟ ਮੰਤਰੀ
ਪ੍ਰਮੋਦ ਭਾਰਤੀ
ਭਰਤਗੜ੍ਹ 29 ਮਈ,2025
ਨਸ਼ਾ ਮੁਕਤ ਪੰਜਾਬ ਦੀ ਸਫਲਤਾ ਵਿੱਚ ਪੰਜਾਬ ਦੇ ਹਰ ਵਰਗ ਦੇ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਹੈ। ਯੁੱਧ ਨਸ਼ਿਆ ਵਿਰੁੱਧ ਮੁਹਿੰਮ ਅੱਜ ਇੱਕ ਜਨ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ। ਇਸ ਨਸ਼ੇ ਦੀ ਲਾਹਨਤ ਨੂੰ ਜੜ੍ਹ ਤੋ ਖਤਮ ਕਰਨ ਲਈ ਹਰ ਘਰ ਤੋਂ ਜਾਗਰੂਕਤਾ ਦੀ ਲਹਿਰ ਚਲਾਉਣੀ ਪਵੇਗੀ ਅਤੇ ਨੋਜਵਾਨਾਂ ਨੂੰ ਅੱਗੇ ਹੋ ਕੇ ਨਸ਼ੇ ਵਿਰੁੱਧ ਅਲਖ ਜਗਾਉਣੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਸ਼ਿਆ ਵਿਰੁੱਧ ਇੱਕ ਯੁੱਧ ਦਾ ਐਲਾਨ ਕੀਤਾ ਹੈ।ਇਸ ਨੂੰ ਅਪਾਰਸਫਲਤਾ ਮਿਲ ਰਹੀ ਹੈ, ਪ੍ਰੰਤੂ ਇਹ ਮੁਹਿੰਮ ਲਗਾਤਾਰ ਜਾਰੀ ਰੱਖਣ ਲਈ ਸਾਨੂੰ ਸਾਰਿਆ ਨੂੰ ਸਾਝੇ ਤੌਰ ਤੇ ਆਪਣਾ ਯੋਗਦਾਨ ਪਾਉਣਾ ਪਵੇਗਾ। ਭੋਲੇ ਭਾਲੇ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫਤ ਵਿੱਚ ਜਕੜਨ ਵਾਲੇ ਨਸ਼ਿਆ ਦੇ ਸੋਦਾਗਰ ਜੇਲਾ ਵਿਚ ਡੱਕਣੇ ਬਹੁਤ ਜਰੂਰੀ ਹਨ, ਇਸ ਦੇ ਲਈ ਪੰਜਾਬ ਸਰਕਾਰ ਨੇ ਇੱਕ ਵਿਆਪਕ ਅਭਿਆਨ ਸੁਰੂ ਕਰ ਦਿੱਤਾ ਹੈ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ਭਰਤਗੜ੍ਹ ਇਲਾਕੇ ਦੇ ਲਗਭਗ ਇੱਕ ਦਰਜਨ ਪਿੰਡਾਂ ਤੋ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਹੋਰ ਤੇਜੀ ਨਾਲ ਸੁਰੂ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰ ਪਿੰਡ, ਸ਼ਹਿਰ ਗਲੀ ਮੁਹੱਲੇ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿ ਉਹ ਨਸ਼ਾ ਵਿਕਰੇਤਾਵਾਂ ਦੀ ਸੂਚਨਾ ਬੇਖੋਫ ਹੋ ਕੇ ਦੇਣ ਤੇ ਇਹ ਵੀ ਭਰੋਸਾ ਦੇ ਰਹੇ ਹਾਂ ਕਿ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਨਸ਼ਿਆ ਦੀ ਜਕੜਨ ਵਿਚ ਆਏ ਭੋਲੇ ਭਾਲੇ ਲੋਕਾਂ ਨਾਲ ਹਮਦਰਦੀ ਨਾਲ ਨਜਿੱਠਿਆ ਜਾਵੇਗਾ, ਉਨ੍ਹਾਂ ਦੇ ਇਲਾਜ ਉਤੇ ਭਾਵੇ ਜੋ ਵੀ ਖਰਚ ਆਵੇ ਜਾ ਜੋ ਵੀ ਪ੍ਰਬੰਧ ਕਰਨੇ ਪੈਣ ਸਰਕਾਰ ਸੰਜੀਦਗੀ ਨਾਲ ਕੰਮ ਕਰ ਰਹੀ ਹੈ, ਪ੍ਰੰਤੂ ਇਹ ਮਿਸ਼ਨ ਸਰਕਾਰ ਅਤੇ ਪੁਲਿਸ ਵਿਭਾਗ ਵੱਲੋ ਇਕੱਲਿਆ ਸਫਲ ਨਹੀ ਬਣਾਇਆ ਜਾ ਸਕਦਾ। ਇਸ ਵਿੱਚ ਹਰ ਨਾਗਰਿਕ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਵਿਆਪਕ ਕੰਮ ਸੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਨਸ਼ਿਆ ਦੇ ਕਾਰੋਬਾਰ ਨਾਲ ਹੋਈ ਆਮਦਨ ਤੋ ਜਾਇਦਾਦਾਂ ਖੜੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਚੱਲ ਰਹੀ ਹੈ। ਕਈ ਥਾਵਾਂ ਤੋ ਨਸ਼ਾ ਤਸਕਰ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ ਹਨ, ਪ੍ਰੰਤੂ ਅਸੀ ਅਜਿਹੇ ਦੋਸ਼ੀਆਂ ਨੂੰ ਹੁਣ ਬਖਸ਼ਣ ਦੀ ਥਾਂ ਜੇਲ੍ਹਾ ਦੇ ਅੰਦਰ ਡੱਕ ਰਹੇ ਹਾਂ। ਇਸ ਮੋਕੇ ਕੈਬਨਿਟ ਮੰਤਰੀ ਨੇ ਭਰਤਗੜ੍ਹ, ਬੜਾ ਪਿੰਡ, ਖਰੋਟਾ, ਆਸਪੁਰ, ਅਵਾਨਕੋਟ ਆਦਿ ਵਿੱਚ ਇਲਾਕਾ ਵਾਸੀਆਂ ਨੂੰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਨਸ਼ਿਆ ਦੇ ਖਾਤਮੇ ਲਈ ਸਹੁੰ ਚੁਕਾਈ।
ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ, ਅਮਨ ਬੇਲੀ, ਡਾ.ਅਨੰਦ ਘਈ ਸੀਨੀਅਰ ਮੈਡੀਕਲ ਅਫਸਰ, ਮਨਜੀਤ ਸਿੰਘ ਬੀਡੀਪੀਓ, ਜਗੀਰ ਸਿੰਘ ਭਾਓਵਾਲ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਜੁਝਾਰ ਸਿੰਘ ਆਸਪੁਰ, ਹਿਤੇਸ਼ ਸ਼ਰਮਾ ਕੋਆਰਡੀਨੇਟਰ, ਪਰਦੀਪ ਭੱਲਾ ਸਰਪੰਚ, ਦਰਸ਼ਨ ਸਿੰਘ ਅਟਾਰੀ, ਕਰਨੈਲ ਸਿੰਘ ਸਰਪੰਚ, ਮਾਨ ਸਿੰਘ, ਸੁਖਜਿੰਦਰ ਸਿੰਘ ਭਾਓਵਾਲ, ਕਲਜੀਤ ਕੌਰ ਸਰਪੰਚ, ਬਲਵਿੰਦਰ ਕੌਰ ਸਰਪੰਚ, ਬਲਜਿੰਦਰ ਕੌਰ ਸਰਪੰਚ, ਕੁਲਵੰਤ ਸਿੰਘ ਪੰਚ, ਹਰਜਿੰਦਰ ਸਿੰਘ ਹਾਜ਼ਰ ਸਨ।